
ਬਟਾਲਾ, 7 ਅਗਸਤ : ਨਜ਼ਦੀਕੀ ਪਿੰਡ ਸੇਖਵਾਂ ਜਾਦਪੁਰ ਦੇ ਨੌਜਵਾਨ ਦੀ ਪੁਰਤਗਾਲ ’ਚ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਰਣਜੀਤ ਸਿੰਘ ਪੱਡਾ ਨੇ ਦੱਸਿਆ ਕਿ ਉਸਦਾ ਭਰਾ ਮਲਕੀਤ ਸਿੰਘ ਢਾਈ ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਆਸਟ੍ਰੀਆ ਗਿਆ ਸੀ। ਉੱਥੋਂ ਉਹ ਪੁਰਤਗਾਲ ਚਲਾ ਗਿਆ ਸੀ। ਪੁਰਤਗਾਲ ਤੋਂ ਕਾਰਡ ਮਿਲ ਉਪਰੰਤ ਉਹ ਪਰਿਵਾਰ ਨੂੰ ਮਿਲ ਕੇ ਡੇਢ ਮਹੀਨਾ ਪਹਿਲਾਂ ਹੀ ਵਾਪਸ ਪੁਰਤਗਾਲ ਗਿਆ ਸੀ। ਤਿੰਨ ਅਗਸਤ ਨੂੰ ਮਲਕੀਤ ਸਿੰਘ ਆਪਣੇ ਕੰਮ ਤੋਂ ਬਾਅਦ ਮੋਪਡ ’ਤੇ ਵਾਪਸ ਆਪਣੇ ਘਰ ਜਾ ਰਿਹਾ ਸੀ ਕਿ ਕਾਰ ਨਾਲ ਟੱਕਰ ਉਹ ਜ਼ਖ਼ਮੀ ਹੋ ਗਿਆ। ਉਸ ਦੇ ਦੋਸਤਾਂ ਮਿੱਤਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ। ਮਲਕੀਤ ਸਿੰਘ ਦੇ ਪਰਿਵਾਰ ’ਚ ਪਤਨੀ ਤੇ ਦੋ ਛੋਟੇ ਬੱਚੇ ਹਨ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਲਕੀਤ ਦੀ ਮ੍ਰਿਤਕ ਦੇਹ ਪਿੰਡ ਲਿਆਉਣ ’ਚ ਉਨ੍ਹਾਂ ਦੀ ਮਦਦ ਕੀਤੀ ਜਾਵੇ।



