ਅਕਾਲੀ ਦਲ ਬਾਦਲ ਭਰਨ ਲੱਗਾ ਵਰਕਰਾਂ ਵਿੱਚ ਜੋਸ਼
ਜੱਜਬੀਰ ਸਿੰਘ ਸਿੱਧੂ ਸਾਬਕਾ ਸਰਪੰਚ ਨੂੰ ਕੀਤਾ ਸਰਕਲ ਟਿੱਬੀ ਕਲਾਂ ਦਾ ਪ੍ਰਧਾਨ ਨਿਯੁਕਤ

ਜਸਵਿੰਦਰ ਸਿੰਘ ਸੰਧੂ
ਟਿੱਬੀ ਕਲਾਂ (ਫ਼ਿਰੋਜ਼ਪੁਰ), 6 ਅਗਸਤ : ਅਕਾਲੀ ਦਲ ਬਾਦਲ ਨੇ ਸੰਗਠਨ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਜੱਜਬੀਰ ਸਿੰਘ ਸਿੱਧੂ ਸਾਬਕਾ ਸਰਪੰਚ ਨੂੰ ਸਰਕਲ ਟਿੱਬੀ ਕਲਾਂ ਦਾ ਨਵਾਂ ਸਰਕਲ ਪ੍ਰਧਾਨ ਨਿਯੁਕਤ ਕੀਤਾ ਹੈ। ਨਿਯੁਕਤੀ ਤੋਂ ਬਾਅਦ ਜੱਜਬੀਰ ਸਿੰਘ ਸਿੱਧੂ ਨੇ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪੂਰੀ ਤਨਦੇਹੀ, ਮਿਹਨਤ ਅਤੇ ਇਮਾਨਦਾਰੀ ਨਾਲ ਅਕਾਲੀ ਦਲ ਬਾਦਲ ਨੂੰ ਸਿਖਰ ਤੇ ਲਿਜਾਣ ਲਈ ਕੰਮ ਕਰਨਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਿੰਡ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਅਕਾਲੀ ਦਲ ਬਾਦਲ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। “ਅਕਾਲੀ ਦਲ ਬਾਦਲ ਦਾ ਨਵਾਂ ਜੋਸ਼, ਨਵਾਂ ਜਜ਼ਬਾ; ਜੱਜਬੀਰ ਸਿੰਘ ਸਿੱਧੂ ਪ੍ਰਧਾਨ ਸਰਕਲ ਟਿੱਬੀ ਕਲਾਂ ਨੇ ਸਮੂਹ ਪਾਰਟੀ ਵਰਕਰਾਂ ਨੂੰ ਅਕਾਲੀ ਰਾਜ ਲਿਆਉਣ ਦਾ ਸੱਦਾ ਦਿੰਦਿਆਂ ਬਾਹਰ ਨਿਕਲ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਚ ਰੱਖਣ ਅਤੇ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਪੰਜਾਬ ਦੇ ਲੋਕਾਂ ਦਾ ਆਪਣਾ ਰਾਜ ਕਾਇਮ ਹੋ ਸਕੇ।



