Punjab

ਚੋਰਾਂ ਵੱਲੋਂ ਆਮ ਆਦਮੀ ਕਲੀਨਿਕ ਵਿੱਚੋਂ ਇਨਵੈਟਰ ਬੈਂਟਰੇ, ਪੱਖੇ ਤੇ ਹੋਰ ਸਮਾਨ ਚੋਰੀ

ਕਲਾਨੌਰ, 6 ਅਗਸਤ : ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਵਿਖੇ ਮੰਗਲਵਾਰ ਦੀ ਰਾਤ ਚੋਰ ਆਮ ਆਦਮੀ ਕਲੀਨਿਕ ਦੇ ਦਰਵਾਜੇ ਭੰਨ ਕੇ ਅੰਦਰ ਪਏ ਇਨਵੈਟਰ, ਬੈਟਰਾ, ਪੱਖੇ, ਦਵਾਈਆਂ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਆਮ ਆਦਮੀ ਕਲੀਨਿਕ ਦੇ ਫਾਰਮਾਸਿਸਟ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਜਦੋਂ ਸਵੇਰੇ ਆਮ ਆਦਮੀ ਕਲੀਨਿਕ ਦਾ ਸੇਵਾਦਾਰ ਰੋਜ਼ਾਨਾ ਦੀ ਤਰ੍ਹਾਂ ਆਇਆ ਤਾਂ ਵੇਖਿਆ ਕਿ ਆਮ ਆਦਮੀ ਕਲੀਨਿਕ ਦੇ ਬਾਹਰਲੇ ਦਰਵਾਜੇ ਨੂੰ ਲੱਗਾ ਜਿੰਦਰਾ ਟੁੱਟਾ ਹੋਇਆ ਸੀ। ਇਸ ਉਪਰੰਤ ਕਲੀਨਿਕ ਦੇ ਡਾਕਟਰ ਅਤੇ ਹੋਰ ਕਰਮਚਾਰੀ ਵੀ ਪਹੁੰਚ ਗਏ। ਉਸ ਨੇ ਦੱਸਿਆ ਕਿ ਜਦੋਂ ਆਮ ਆਦਮੀ ਕਲੀਨਿਕ ਦੇ ਅੰਦਰ ਵੜ ਕੇ ਵੇਖਿਆ ਤਾਂ ਅੰਦਰ ਪਈਆਂ ਅਲਮਾਰੀਆਂ ਅਤੇ ਵੈਕਸੀਨ ਵਾਲੀ ਫ੍ਰਿਜ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਦਵਾਈਆਂ ਖਿਲਰੀਆਂ ਹੋਈਆਂ ਸਨ। ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਆਮ ਆਦਮੀ ਕਲੀਨਿਕ ਦੇ ਕਮਰਿਆਂ ਵਿੱਚ ਪਏ ਦੋ ਇਨਵੈਟਰ ਗਾਇਬ ਹੋਣ ਤੋਂ ਇਲਾਵਾ ਇੱਕ ਬੈਟਰਾ, ਦੋ ਪੱਖੇ, ਇੱਕ ਟਾਈਮ ਪੀਸ ਆਦਿ ਸਮਾਨ ਚੋਰੀ ਹੋਣ ਤੋਂ ਇਲਾਵਾ ਵੈਕਸੀਨੇਸ਼ਨ ਵਾਲੀ ਫ੍ਰਿਜ ਦੇ ਜਿੰਦਰੇ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਜਿੰਦਰੇ ਟੁੱਟਣ ਦਾ ਨੁਕਸਾਨ ਹੋਣ ਦੇ ਨਾਲ ਦਵਾਈਆਂ ਵੀ ਚੋਰੀ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਇਸ ਚੋਰੀ ਸਬੰਧੀ ਇਤਲਾਹ ਪੁਲਿਸ ਚੌਂਕੀ ਵਡਾਲਾ ਬਾਂਗਰ ਨੂੰ ਦਿੱਤੀ ਗਈ ਜਿੱਥੇ ਪੁਲਿਸ ਕਰਮਚਾਰੀਆਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Related Articles

Leave a Reply

Your email address will not be published. Required fields are marked *

Back to top button