
ਦਿੜ੍ਹਬਾ, 6 ਅਗਸਤ : ਐਫਸੀਆਈ ਐਂਡ ਪੰਜਾਬ ਫੂਡ ਏਜੰਸੀ ਪੱਲੇਦਾਰ ਯੂਨੀਅਨ ਅਜਾਦ ਵੱਲੋਂ ਸਰਕਾਰ ਦੀ ਨਵੀਂ ਲੇਬਰ ਦੀ ਟੈਂਡਰ ਪਾਲਿਸੀ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ ਅਤੇ ਸਰਕਾਰ ਵੱਲੋਂ ਪੇਸ਼ ਕੀਤੀ ਗਈ ਨਵੀਂ ਪਾਲਿਸੀ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੱਲੇਦਾਰ ਯੂਨੀਅਨ ਦੇ ਪ੍ਰਧਾਨ ਹਾਕਮ ਸਿੰਘ ਅਤੇ ਸਕੱਤਰ ਜਗਦੇਵ ਸਿੰਘ ਦੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਲੇਬਰ ਨੀਤੀ ਮਜ਼ਦੂਰ ਮਾਰੂ ਹੈ। ਇਸ ਨਵੀਂ ਨੀਤੀ ਵਿੱਟ ਲੇਬਰ ਵਧਾਉਣ ਲਈ ਕੋਈ ਗਲ ਨਹੀਂ ਕੀਤੀ ਗਈ ਅਤੇ ਟੈਂਡਰ ਸਿਰਫ 10 ਪ੍ਰੀਸ਼ਤ ਵਾਧੇ ਨਾਲ ਹੀ ਪਾਇਆ ਜਾਵੇਗਾ। ਸਰਕਾਰ ਵੱਡੇ ਠੇਕੇਦਾਰਾਂ ਨੂੰ ਲਾਭ ਦੇਣ ਲਈ ਪਿਛਲੇ ਸਾਲ ਵਾਲੀ ਨੀਤੀ ਹੀ ਦੁਆਰਾ ਜਾਰੀ ਕਰ ਰਹੀ ਹੈ। ਮਜ਼ਦੂਰ ਇਸ ਨਵੀਂ ਲੇਬਰ ਨੀਤੀ ਦਾ ਵਿਰੋਧ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਹਿੱਤ ਵਿੱਚ ਲੇਬਰ ਨੀਤੀ ਬਣਾਈ ਜਾਵੇ। ਉਹ ਇਸ ਪਾਲਿਸੀ ਦਾ ਸਖਤ ਵਿਰੋਧ ਕਰਦੇ ਹਨ ਕਿਉਂਕਿ ਇਹ ਬਿਲਕੁਲ ਮਜ਼ਦੂਰ ਮਾਰੂ ਨੀਤੀ ਤਹਿਤ ਬਣਾਈ ਗਈ ਹੈ ਅਤੇ ਲੇਬਰ ਦੇ ਵਿੱਚੋਂ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ ਅਤੇ ਮਜ਼ਦੂਰਾਂ ਨੂੰ ਬਣਦੀਆ ਸਹੂਲਤਾਂ ਦਿੱਤੀਆ ਜਾਣ। ਜੇਕਰ ਸਰਕਾਰ ਸਾਡੀਆ ਇਹ ਮੰਗਾ ਨਹੀਂ ਮੰਨਦੀ ਤਾਂ 11 ਅਗਸਤ ਨੂੰ ਪੰਜਾਬ ਦੀਆ ਸਾਰੀਆ ਲੇਬਰ ਯੂਨੀਅਨਾਂ ਅਣਮਿਥੇ ਸਮੇਂ ਲਈ ਹੜਤਾਲ ਉਤੇ ਜਾਣਗੀਆਂ ਅਤੇ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਵਿੱਡਿਆ ਜਾਵੇਗਾ। ਫੋਟੋ-6ਡੀਆਰਬੀ-2 ਕੈਪਸ਼ਨ-ਦਿੜ੍ਹਬਾ ਵਿਖੇ ਪੱਲੇਦਾਰ ਨਵੀਂ ਲੇਬਰ ਨੀਤੀ ਦੀਆਂ ਕਾਪੀਆਂ ਸਾੜਦੇ ਹੋਏ।



