
ਲੁਧਿਆਣਾ, 6 ਅਗਸਤ : ਲੁਧਿਆਣਾ ਜੀਟੀ ਰੋਡ ਸਾਹਨੇਵਾਲ ਨੇੜੇ ਸੜਕ ’ਤੇ ਪਏ ਟੋਏ ਕਾਰਨ ਇਕ ਵਿਅਕਤੀ ਦੀ ਬਾਈਕ ਪਲਟ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਾਜੀਗਰ ਬਸਤੀ ਦੋਰਾਹਾ ਦੇ 45 ਸਾਲਾ ਕਾਲਾ ਵਜੋਂ ਹੋਈ ਹੈ। ਮੌਕੇ ’ਤੇ ਥਾਣਾ ਸਾਹਨੇਵਾਲ ਦੀ ਟੀਮ ਨੇ ਕਾਰਵਾਈ ਸ਼ੁਰੂ ਕਰਦਿਆਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਏਐੱਸਆਈ ਨਾਜਰ ਸਿੰਘ ਨੇ ਦੱਸਿਆ ਕਿ ਕਾਲਾ ਡਰਾਈਵਿੰਗ ਕਰਦਾ ਸੀ ਤੇ ਰੋਜ਼ਾਨਾ ਦੋਰਾਹਾ ਤੋਂ ਸਾਹਨੇਵਾਲ ਆਉਂਦਾ ਸੀ। ਮੰਗਲਵਾਰ ਨੂੰ ਵੀ ਉਹ ਬਾਈਕ ’ਤੇ ਦੋਰਾਹਾ ਤੋਂ ਸਾਹਨੇਵਾਲ ਵੱਲ ਆ ਰਿਹਾ ਸੀ। ਜਿੱਥੇ ਜੀਟੀ ਰੋਡ ’ਤੇ ਬਣੇ ਟੋਏ ਕਾਰਨ ਉਸ ਦੀ ਬਾਈਕ ਬੇਕਾਬੂ ਹੋ ਕੇ ਪਲਟ ਗਈ ਤੇ ਉਸ ਦੇ ਕਾਫੀ ਸੱਟਾਂ ਲੱਗੀਆਂ। ਮੌਕੇ ਤੇ ਉਸ ਨੂੰ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ ਕਰ ਦਿੱਤਾ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।



