Punjab
ਉੱਘੇ ਪੰਜਾਬੀ ਲੇਖਕ ਤੇ ਭਾਸ਼ਾ ਵਿਭਾਗ ਪੰਜਾਬ ਦੇ ਸੇਵਾ ਮੁਕਤ ਪ੍ਰੇਮ ਭੂਸ਼ਣ ਗੋਇਲ ਦੇ ਗਏ ਸਦੀਵੀ ਵਿਛੋੜਾ
ਸਸਕਾਰ ਅੱਜ ਸ਼ਾਮ 4 ਵਜੇ

ਲੁਧਿਆਣਾ, 6 ਅਗਸਤ : ਉੱਘੇ ਪੰਜਾਬੀ ਲੇਖਕ ਤੇ ਭਾਸ਼ਾ ਵਿਭਾਗ ਪੰਜਾਬ ਦੇ ਸੇਵਾ ਮੁਕਤ ਉੱਚ ਅਧਿਕਾਰੀ ਪ੍ਰੇਮ ਭੂਸ਼ਣ ਗੋਇਲ ਅੱਜ ਸਵੇਰੇ ਸੱਤ ਵਜੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕੈਂਪਸ ਲੁਧਿਆਣਾ ਵਿੱਚ ਅਕਾਲ ਚਲਾਣਾ ਕਰ ਗਏ ਹਨ। ਇਹ ਜਾਣਕਾਰੀ ਉਨ੍ਹਾਂ ਦੀ ਬੇਟੀ ਡਾ. ਪ੍ਰਤਿਭਾ ਗੋਇਲ ਸਾਬਕਾ ਵੀ ਸੀ ਰਾਮ ਮਨੋਹਰ ਲੋਹੀਆ ਯੂਨੀਵਰਸਿਟੀ ਅਯੁੱਧਿਆ (ਯੂ ਪੀ) ਨੇ ਦਿੱਤੀ। ਦੱਸ ਦੇਈਏ ਕਿ ਪ੍ਰੇਮ ਭੂਸ਼ਣ ਗੋਇਲ ਜੈਤੋ ਦੇ ਜੰਮਪਲ ਸਨ। ਉਨ੍ਹਾਂ ਦੇ ਛੋਟੇ ਭਰਾ ਜੰਗ ਬਹਾਦਰ ਗੋਇਲ ਰਿਟ. ਆਈਏਐੱਸ ਪੰਜਾਬੀ ਤੇ ਹਿੰਦੀ ਦੇ ਸਿਰਕੱਢ ਲੇਖਕ ਹਨ। ਸ਼੍ਰੀ ਪ੍ਰੇਮ ਭੂਸ਼ਣ ਗੋਇਲ ਦਾ ਅੰਤਿਮ ਸੰਸਕਾਰ ਅੱਜ 6 ਅਗਸਤ ਨੂੰ ਸਿਵਿਲ ਲਾਈਨਜ਼ ਸ਼ਮਸ਼ਾਨਘਾਟ ਵਿੱਚ ਸ਼ਾਮੀਂ 4ਵਜੇ ਹੋਵੇਗਾ।



