Punjab

ਬਿਆਸ ਦਰਿਆ ’ਚ ਵਧਿਆ ਪਾਣੀ ਦਾ ਪੱਧਰ, ਮੰਡ ਖੇਤਰ ’ਚ ਫ਼ਸਲਾਂ ਡੁੱਬੀਆਂ

ਸ੍ਰੀ ਗੋਇੰਦਵਾਲ ਸਾਹਿਬ, 4 ਅਗਸਤ : ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਾਰਿਸ਼ ਕਾਰਨ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਕਰ ਕੇ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਕਾਰਨ ਸਬ-ਡਵੀਜ਼ਨ ਖਡੂਰ ਸਾਹਿਬ ਦੇ ਬਿਆਸ ਦਰਿਆ ਨਾਲ ਲੱਗਦੇ ਪਿੰਡ ਗੋਇੰਦਵਾਲ ਸਾਹਿਬ, ਮਿਆਣੀ, ਧੂੰਦਾ ਖੇਤਰ ਦੇ ਮੰਡ ’ਚ ਪਾਣੀ ਭਰ ਗਿਆ ਹੈ। ਜਿਸਦੇ ਚੱਲਦਿਆਂ ਜਿੱਥੇ ਫਸਲਾਂ ਦਾ ਭਾਰੀ ਨੁਕਸਾਨ ਹੋ ਗਿਆ, ਉੱਥੇ ਮੰਡ ਖੇਤਰ ਦੇ ਖੇਤਾਂ ’ਚ ਘਰ ਬਣਾ ਕੇ ਰਹਿ ਰਹੇ ਪਰਿਵਾਰਾਂ ’ਤੇ ਵੀ ਸੰਕਟ ਆ ਗਿਆ ਹੈ। ਜਦੋਂਕਿ ਖੇਤਾਂ ’ਚ ਲਾਏ ਗਏ ਕਿਸਾਨਾਂ ਦੇ ਟਿਊਬਵੈਲ ਵੀ ਡੁੱਬ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਧੂੰਦਾ ਦੇ ਕਿਸਾਨਾਂ ਕਾਮਰੇਡ ਬਲਦੇਵ ਸਿੰਘ, ਰਜਿੰਦਰ ਸਿੰਘ ਮੈਂਬਰ, ਸਰਵਣ ਸਿੰਘ, ਗੁਰਮੇਜ ਸਿੰਘ, ਗੁਰਿੰਦਰ ਸਿੰਘ, ਸਰਦੂਲ ਸਿੰਘ, ਨਿਰਮਲ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ ਮੈਂਬਰ, ਸੇਵਾ ਸਿੰਘ, ਸੋਹਣ ਸਿੰਘ, ਸਵਰਨ ਸਿੰਘ, ਨਾਇਬ ਸਿੰਘ, ਜਗਤਾਰ ਸਿੰਘ ਚਮਕੌਰ ਸਿੰਘ ਆਦਿ ਨੇ ਦੱਸਿਆ ਕਿ ਦਰਿਆ ’ਚ ਪਾਣੀ ਦੇ ਵਾਧੇ ਨਾਲ ਪਿੰਡ ਧੂੰਦਾ ਦੇ ਕਿਸਾਨਾਂ ਵੱਲੋਂ ਫਸਲਾਂ ਬਚਾਉਣ ਲਈ ਬਣੇ ਆਰਜ਼ੀ ਬੰਨ੍ਹ ’ਚ ਪਾੜ ਪੈ ਜਾਣ ਕਾਰਨ ਮੰਡ ਖੇਤਰ ਦੇ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ। ਜਿਸ ਨਾਲ ਪਿੰਡ ਧੂੰਦਾ ਦੀ 1500 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਮਾਰ ਪੈ ਗਈ ਹੈ।

ਦਰਿਆ ਬਿਆਸ ’ਚ ਲਗਾਤਾਰ ਵਧ ਰਿਹੈ ਪਾਣੀ ਦਾ ਪੱਧਰ

ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਆਰਜ਼ੀ ਬੰਨ੍ਹਾਂ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਤਾਂ ਕਿ ਬੰਨ੍ਹ ਟੁੱਟਣ ਕਾਰਨ ਹੋਰ ਵਧੇਰੇ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਦਰਿਆ ਬਿਆਸ ’ਚ ਪਾਣੀ ਦੇ ਪੱਧਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਦਰਿਆ ’ਚ ਪਾਣੀ ਦਾ ਪੱਧਰ ਵੱਧਣ ਨਾਲ ਚਿੰਤਾ ਜਾਹਿਰ ਕਰਦਿਆਂ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਸਾਰ ਲੈਣ ਤੇ ਸਥਿਤੀ ਨੂੰ ਦੇਖਦਿਆਂ ਮੰਡ ਖੇਤਰ ਦੇ ਲੋਕਾਂ ਲਈ ਢੁੱਕਵੇਂ ਪ੍ਰਬੰਧ ਜਲਦ ਕੀਤੇ ਜਾਣ ਦੀ ਅਪੀਲ ਕੀਤੀ।

ਕਈ ਪਿਡਾਂ ਨੂੰ ਖਹਿ ਕੇ ਲੰਘਦਾ ਦਰਿਆ

ਦੱਸ ਦਈਏ ਕਿ ਬਿਆਸ ਦਰਿਆ ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਈ ਪਿਡਾਂ ਨੂੰ ਖਹਿ ਕੇ ਲੰਘਦਾ ਹੈ। ਮੰਡ ਖੇਤਰ ’ਚ ਵੱਡੇ ਪੱਧਰ ’ਤੇ ਕਿਸਾਨੀ ਹੁੰਦੀ ਹੈ। ਬਿਆਸ ਦਰਿਆ ’ਚ ਜਦੋਂ ਵੀ ਪਾਣੀ ਵਧਦਾ ਹੈ, ਉਦੋਂ ਹੀ ਫਸਲਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਜਾਂਦਾ ਹੈ। ਜਿਸ ਦੇ ਚੱਲਦਿਆਂ ਕਿਸਾਨ ਲੰਮੇ ਸਮੇਂ ਤੋਂ ਆਵਾਜ ਬੁਲੰਦ ਕਰਦੇ ਰਹਿੰਦੇ ਹਨ।

Related Articles

Leave a Reply

Your email address will not be published. Required fields are marked *

Back to top button