
ਜਲੰਧਰ, 4 ਅਗਸਤ : ਨਗਰ ਨਗਮ ’ਚ ਨਵੇਂ ਟਾਊਨ ਹਾਲ ਦੀ ਉਮੀਦ ਇਕ ਵਾਰੀ ਫਿਰ ਬਣ ਗਈ ਹੈ। ਕਈ ਸਾਲਾਂ ਤੋਂ ਸਰਕਾਰ ਕੋਲ ਲੰਬਿਤ ਇਸ ਪ੍ਰਸਤਾਵ ਨੂੰ ਮੇਅਰ ਵਿਨੀਤ ਧੀਰ ਨੇ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਨਗਰ ਨਗਮ ਦਫ਼ਤਰ ਦੇ ਨਾਲ-ਨਾਲ ਸ਼ਾਸਤਰੀ ਮਾਰਕੀਟ ਚੌਕ ਵਾਲੇ ਪਾਸਿਓਂ ਦਾਖਲੇ ਵਾਲੀ ਤੇ ਪੁਰਾਣੇ ਨਗਮ ਦੀ ਪੁਰਾਣੀ ਵਰਕਸ਼ਾਪ ਵਾਲੀ ਜ਼ਮੀਨ ਤੇ ਇਹ ਟਾਊਨ ਹਾਲ ਬਣਾਉਣ ਦਾ ਪ੍ਰਸਤਾਵ ਹੈ। ਨਗਰ ਨਗਮ ਦਾ ਮੌਜੂਦਾ ਹਾਲ ਕਾਫੀ ਛੋਟਾ ਹੈ ਤੇ ਇੱਥੇ 60 ਕੌਂਸਲਰ ਬੜੀ ਮੁਸ਼ਕਿਲ ਨਾਲ ਬੈਠਦੇ ਸਨ। ਹੁਣ ਨਗਮ ਦੇ 85 ਕੌਂਸਲਰ ਹਨ। ਇਸ ਤਰ੍ਹਾਂ ਇਹ ਜ਼ਰੂਰੀ ਹੋ ਗਿਆ ਹੈ ਕਿ ਨਗਰ ਨਗਮ ਦਾ ਨਵਾਂ ਤੇ ਵੱਡਾ ਟਾਊਨ ਹਾਲ ਬਣਾਇਆ ਜਾਵੇ। ਕੋਵਿਡ ਦੇ ਸਮੇਂ ਵੀ ਦੋ ਵਿਅਕਤੀਆਂ ’ਚ ਅੰਤਰ ਹੋਣਾ ਜ਼ਰੂਰੀ ਸੀ ਅਤੇ ਉਸ ਸਮੇਂ ਤੋਂ ਨਗਰ ਨਗਮ ਦੀ ਹਾਊਸ ਮੀਟਿੰਗ ਰੈੱਡਕ੍ਰਾਸ ਭਵਨ ’ਚ ਹੁੰਦੀ ਆ ਰਹੀ ਹੈ। ਜਿਸ ਜ਼ਮੀਨ ਤੇ ਟਾਊਨ ਹਾਲ ਬਣਾਇਆ ਜਾਣਾ ਹੈ, ਉਹ ਜ਼ਮੀਨ ਪੰਜਾਬ ਮਿਊਂਸੀਪਲ ਇੰਫਰਾਸਟ੍ਰਕਚਰ ਐਂਡ ਡਿਵੈਲਪਮੈਂਟ ਕਮੇਟੀ-ਪੀਐੱਮਆਈਡੀਸੀ ਦੀ ਮਲਕੀਅਤ ਹੈ ਅਤੇ ਇਥੇ ਕੁਝ ਵੀ ਨਿਰਮਾਣ ਕਰਨ ਤੋਂ ਪਹਿਲਾਂ ਪੀਐੱਮਆਈਡੀਸੀ ਦੀ ਮਨਜ਼ੂਰੀ ਜ਼ਰੂਰੀ ਹੈ। ਕਈ ਸਾਲਾਂ ਤੱਕ ਟਾਊਨ ਹਾਲ ਦਾ ਪ੍ਰਸਤਾਵ ਪੀਐੱਮਆਈਡੀਸੀ ਦੇ ਕੋਲ ਲੰਬਿਤ ਸੀ। ਮੇਅਰ ਵਿਨੀਤ ਧੀਰ ਨੇ ਪੀਐੱਮਆਈਡੀਸੀ ਦੇ ਅਧਿਕਾਰੀਆਂ ਨਾਲ ਇਸ ਬਾਰੇ ਚੰਡੀਗੜ੍ਹ ’ਚ ਮੀਟਿੰਗ ਕੀਤੀ ਤਾਂ ਪਤਾ ਲੱਗਾ ਕਿ ਇਸ ਜ਼ਮੀਨ ਤੇ ਪੀਐੱਮਆਈਡੀਸੀ ਨੇ ਕੁਝ ਸਾਲ ਪਹਿਲਾਂ ਬੈਂਕ ਤੋਂ ਲੋਨ ਲਿਆ ਸੀ। ਇਸ ਕਾਰਨ ਇਹ ਜ਼ਮੀਨ ਨਗਰ ਨਿਗਮ ਨੂੰ ਟ੍ਰਾਂਸਫਰ ਨਹੀਂ ਹੋ ਸਕਦੀ। ਇਸ ਲਈ ਹੁਣ ਵਿਚਕਾਰ ਦਾ ਰਾਹ ਕੱਢਿਆ ਹੈ ਕਿ ਨਿਗਮ ਇਸ ਜ਼ਮੀਨ ਉੱਤੇ ਸਿਰਫ਼ ਬਿਲਡਿੰਗ ਬਣਾਉਣ ਲਈ ਹੀ ਪੀਐੱਮਆਈਡੀਸੀ ਤੋਂ ਮਨਜ਼ੂਰੀ ਲਵੇਗਾ। ਇਹ ਜ਼ਮੀਨ ਨਿਗਮ ਨੂੰ ਟ੍ਰਾਂਸਫਰ ਨਹੀਂ ਹੋਵੇਗੀ। ਇਹੀਂ ਨਹੀਂ, ਪ੍ਰਸਤਾਵਿਤ ਇਮਾਰਤ ਦਾ ਕਮਰਸ਼ੀਅਲ ਉਪਯੋਗ ਵੀ ਹੋਵੇਗਾ ਤੇ ਇਸ ਨਾਲ ਜੋ ਆਮਦਨ ਹੋਵੇਗੀ ਉਸਦਾ 50 ਪ੍ਰਤੀਸ਼ਤ ਪੀਐੱਮਆਈਡੀਸੀ ਨੂੰ ਦੇਣਾ ਹੋਵੇਗਾ। ਮੇਅਰ ਵਿਨੀਤ ਧੀਰ ਨੇ ਕਿਹਾ ਕਿ ਨਿਗਮ ਕਮਿਸ਼ਨਰ ਇਸ ਬਾਰੇ ਪੀਐੱਮਆਈਡੀਸੀ ਨੂੰ ਪੱਤਰ ਲਿਖ ਕੇ ਪ੍ਰਕਿਰਿਆ ਸ਼ੁਰੂ ਕਰਨਗੇ। 15 ਕਰੋੜ ਨਾਲ ਬਣੀ ਇਮਾਰਤ, ਬੈਂਕ ਅਤੇ ਆਡੀਟੋਰੀਅਮ ਵੀ ਹੋਵੇਗਾ। 15 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਨਗਰ ਨਿਗਮ ਦੇ ਟਾਊਨ ਹਾਲ ਦੀ ਇਮਾਰਤ ’ਚ ਵਪਾਰਕ ਸਥਾਨ ਤੇ ਆਡੀਟੋਰੀਅਮ ਵੀ ਹੋਵੇਗਾ। ਗ੍ਰਾਊਂਡ ਫਲੋਰ ਦਾ ਖੇਤਰ ਬੈਂਕ ਨੂੰ ਕਿਰਾਏ ਤੇ ਦੇਣ ਦੀ ਯੋਜਨਾ ਹੈ। ਪਹਿਲੀ ਮੰਜ਼ਲ ਤੇ ਟਾਊਨ ਹਾਲ ਹੋਵੇਗਾ ਤੇ ਇਸਦੇ ਨਕਸ਼ੇ ਤੇ ਪੀਐੱਮਆਈਡੀਸੀ ਤੋਂ ਗੱਲਬਾਤ ਹੋਵੇਗੀ। ਟਾਊਨ ਹਾਲ ’ਚ ਇਸ ਵਾਰ 100 ਕੌਂਸਲਰਾਂ ਦੀ ਸਮਰੱਥਾ ਰੱਖੀ ਜਾਵੇਗੀ। ਇਸ ਤੋਂ ਇਲਾਵਾ ਮੀਡੀਆ ਤੇ ਪਬਲਿਕ ਲਈ ਅਲੱਗ ਗੈਲਰੀ ਬਣਾਈ ਜਾਵੇਗੀ। ਅਫ਼ਸਰਾਂ ਦੇ ਬੈਠਣ ਲਈ ਵੀ ਅਲੱਗ ਪ੍ਰਬੰਧ ਕੀਤਾ ਜਾਵੇਗਾ। ਦੂਜੀ ਮੰਜ਼ਲ ਤੇ ਨਗਰ ਆਡੀਟੋਰੀਅਮ ਬਣਾਏਗਾ। ਇਹ ਆਡੀਟੋਰੀਅਮ ਵੀ ਫੀਸ ਲੈ ਕੇ ਕਿਰਾਏ ਤੇ ਦਿੱਤਾ ਜਾ ਸਕੇਗਾ। ਨਗਰ ਨਿਗਮ ਦੇ ਆਪਣੇ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਹਨ, ਜਿਸ ਲਈ ਹੋਟਲ ਦੀ ਬੁਕਿੰਗ ਕਰਨੀ ਪੈਂਦੀ ਹੈ ਪਰ ਆਡੀਟੋਰੀਅਮ ਦੇ ਨਿਰਮਾਣ ਤੋਂ ਬਾਅਦ ਪ੍ਰੋਗਰਾਮ ਕਰਵਾਉਣਾ ਆਸਾਨ ਹੋ ਜਾਵੇਗਾ। ਨਿਗਮ ਦਫਤਰ ਦੀ ਛੱਤ ’ਤੇ ਵੀ ਬਣਾਉਣ ਦਾ ਪ੍ਰਸਤਾਵ ਨਵਾਂ ਟਾਊਨ ਹਾਲ ਬਣਾਉਣ ਦਾ ਪ੍ਰਸਤਾਵ ਪਹਿਲਾਂ ਨਗਮ ਦਫਤਰ ਦੀ ਛੱਤ ’ਤੇ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ। ਇਸ ਲਈ ਡਿਜ਼ਾਈਨ ਵੀ ਤਿਆਰ ਕਰਵਾਇਆ ਗਿਆ ਪਰ ਬਿਲਡਿੰਗ ਦੇ ਢਾਂਚੇ ਦੀ ਜਾਂਚ ਕਰਵਾਈ ਗਈ ਤਾਂ ਇੰਜੀਨੀਅਰਿੰਗ ਸ਼ਾਖਾ ਨੇ ਛੱਤ ਤੇ ਨਵੇਂ ਨਿਰਮਾਣ ਦੀ ਮਨਜ਼ੂਰੀ ਨਹੀਂ ਦਿੱਤੀ ਕਿਉਂਕਿ ਬਿਲਡਿੰਗ ਤੇ ਹੋਰ ਭਾਰ ਰੱਖਣਾ ਠੀਕ ਨਹੀਂ ਸੀ। ਇਸ ਕਾਰਨ ਇਸ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਨਗਮ ਦਫਤਰ ਦੇ ਨਾਲ ਹੀ ਖਾਲੀ ਪਈ ਜ਼ਮੀਨ ਤੇ ਯੋਜਨਾ ਬਣਾਈ ਗਈ। ਇਸ ਲਈ ਸ਼ਹਿਰ ਦੇ ਆਰਕੀਟੈਕਟਾਂ ਤੋਂ ਡਿਜ਼ਾਈਨ ਦੀ ਮੰਗ ਕੀਤੀ ਤੇ ਇਹ ਘੋਸ਼ਣਾ ਕੀਤੀ ਸੀ ਕਿ ਜੋ ਡਿਜ਼ਾਈਨ ਚੁਣਿਆ ਜਾਵੇਗਾ, ਉਸ ਆਰਕੀਟੈਕਟ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ। ਮਨਜ਼ੂਰੀ ਮਿਲਦੇ ਹੀ ਨਿਰਮਾਣ ਦੀ ਪ੍ਰਕਿਰਿਆ ਹੋਵੇਗੀ ਸ਼ੁਰੂ ਲੰਬੇ ਸਮੇਂ ਤੋਂ ਟਾਊਨ ਹਾਲ ਬਣਾਉਣ ਦੇ ਪ੍ਰਸਤਾਵ ਦਾ ਕਿਸੇ ਨੇ ਫਾਲੋਅੱਪ ਨਹੀਂ ਕੀਤਾ। पीएमਆਈਡੀਸੀ ਦੇ ਅਫ਼ਸਰਾਂ ਨਾਲ ਬੈਠਕ ਸਕਾਰਤਮਕ ਰਹੀ ਹੈ। ਜਲਦੀ ਹੀ ਫਾਈਲ ਮਨਜ਼ੂਰ ਕਰਵਾ ਕੇ ਟਾਊਨ ਹਾਲ ਦਾ ਨਿਰਮਾਣ ਸ਼ੁਰੂ ਕਰਵਾਵਾਂਗੇ। ਆਡੀਟੋਰੀਅਮ ਦਾ ਨਿਰਮਾਣ ਵੀ ਜ਼ਰੂਰੀ ਹੈ ਕਿਉਂਕਿ ਨਿਗਮ ਦੇ ਆਪਣੇ ਕਈ ਪ੍ਰੋਗਰਾਮ ਕਰਵਾਉਣੇ ਹੁੰਦੇ ਹਨ ਤੇ ਇਸ ਨੂੰ ਕਿਰਾਏ ਤੇ ਵੀ ਦਿੱਤਾ ਜਾ ਸਕੇਗਾ।



