Punjab

ਇਸਲਾਮਾਬਾਦ ਦੀ ਜੇਲ੍ਹ ’ਚ ਰਹੇਗਾ ਅੰਮ੍ਰਿਤਪਾਲ, ਪਾਕਿਸਤਾਨ ਦੀ ਅਦਾਲਤ ਨੇ ਸੁਣਾਈ ਇਕ ਮਹੀਨੇ ਦੀ ਸਜ਼ਾ

ਫ਼ਿਰੋਜ਼ਪੁਰ, 3 ਅਗਸਤ : ਬੀਤੀ 21 ਜੂਨ ਨੂੰ ਹਿੰਦ-ਪਾਕਿ ਕੌਮਾਂਤਰੀ ਸਰਹੱਦ ਲੰਘ ਕੇ ਪਾਕਿਸਤਾਨ ਪਹੁੰਚੇ ਫ਼ਿਰੋਜ਼ਪੁਰ ਦੇ ਪਿੰਡ ਖੈਰੇ ਕੇ ਉਤਾੜ ਦੇ 23 ਸਾਲਾ ਨੌਜਵਾਨ ਅੰਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਦੀ ਅਦਾਲਤ ਨੇ ਇਕ ਮਹੀਨੇ ਦੀ ਸਜ਼ਾ ਅਤੇ ਇਕ ਲੱਖ ਪਾਕਿਸਤਾਨੀ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਰਕਮ ਨਾ ਦੇਣ ਦੀ ਸੂਰਤ ’ਚ ਉਸ ਨੂੰ 15 ਦਿਨ ਹੋਰ ਜੇਲ੍ਹ ਵਿਚ ਰਹਿਣਾ ਪਵੇਗਾ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੂੰ ਇਸਲਾਮਾਬਾਦ ਦੀ ਜੇਲ੍ਹ ਵਿਚ ਰੱਖਿਆ ਜਾਵੇਗਾ। ਚੂਨੀਆਂ ਦੇ ਸਿਵਲ ਜੱਜ ਨਾਸਿਰ ਮਹਿਮੂਦ ਗੋਂਡਲ ਨੇ ਅੰਮ੍ਰਿਤਪਾਲ ਸਿੰਘ ਨੂੰ ਜੇਰੇ ਦਫਾ 4 ਪਾਕਿਸਤਾਨ ਕੰਟਰੋਲ ਆਫ ਐਂਟਰੀ ਐਕਟ 1952 ਦੇ ਤਹਿਤ ਇਕ ਮਹੀਨੇ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨਾ ਜਦਕਿ ਦਫਾ 14 ਫਾਰਨਰ ਐਕਟ 1946 ਦੇ ਤਹਿਤ ਵੀ ਇਕ ਮਹੀਨੇ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਹੈ। ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ ਪਰ ਜੁਰਮਾਨੇ ਦੀ ਰਕਮ ਇਕ ਲੱਖ ਪਾਕਿਸਤਾਨੀ ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਜੁਰਮਾਨਾ ਅਦਾ ਨਾ ਕੀਤੇ ਜਾਣ ਦੀ ਸੂਰਤ ਵਿਚ 15-15 ਦਿਨ ਦੀ ਸਜ਼ਾ ਹੋਰ ਕੱਟਣੀ ਪਵੇਗੀ। ਜਿਕਰਯੋਗ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਖੈਰੇ ਕੇ ਉਤਾੜ ਦਾ ਇਕ ਨੌਜਵਾਨ ਹਿੰਦ ਪਾਕਿ ਕੌਮਾਂਤਰੀ ਸਰਹੱਦ ’ਤੇ ਕੰਢਿਆਲੀ ਤਾਰੋਂ ਪਾਰ ਆਪਣੀ ਜ਼ਮੀਨ ’ਤੇ ਖੇਤੀ ਕਰਨ ਗਿਆ ਸੀ ,ਪਰ ਜਦੋਂ ਸ਼ਾਮ ਨੂੰ ਤੈਅ ਸਮੇਂ ’ਤੇ ਵਾਪਸ ਨਾ ਆਇਆ ਤਾਂ ਬੀਐਸਐਫ ਅਤੇ ਪੁਲਿਸ ਵੱਲੋਂ ਕੀਤੀ ਤਫਤੀਸ਼ ਵਿਚ ਪਤਾ ਲੱਗਾ ਕਿ ਉਹ ਗਲਤੀ ਨਾਲ ਕੌਮਾਂਤਰੀ ਸਰਹੱਦ ਲੰਘ ਕੇ ਪਾਕਿਸਤਾਨ ਵੱਲ ਚਲਾ ਗਿਆ ਹੈ। ਪਹਿਲਾਂ ਪਾਕਿਸਤਾਨ ਅਧਿਕਾਰੀਆਂ ਨੇ ਉਸਦੇ ਪਾਕਿਸਤਾਨ ਵਿੱਚ ਹੋਣ ਤੋਂ ਇਨਕਾਰ ਕਰ ਦਿੱਤਾ ਲੇਕਿਨ ਬਾਅਦ ਵਿੱਚ ਪੁਸ਼ਟੀ ਹੋਈ ਕਿ ਉਹ ਇੱਕ ਥਾਣੇ ਵਿੱਚ ਮੌਜੂਦ ਹੈ । ਉਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਦੀਆਂ ਕੋਸ਼ਿਸ਼ਾਂ ਅਤੇ ਭਾਜਪਾ ਸੂਬਾਈ ਪ੍ਰਧਾਨ ਸੁਨੀਲ ਜਾਖੜ ਦੇ ਦਖਲ ਮਗਰੋਂ ਦੋਵਾਂ ਦੇਸ਼ਾਂ ਵਿਚ ਲਗਾਤਾਰ ਤਿੰਨ ਵਾਰ ਫਲੈਗ ਮੀਟਿੰਗਾਂ ਵੀ ਹੋਈਆਂ ਪਰ ਅੰਮ੍ਰਿਤਪਾਲ ਸਿੰਘ ਦੀ ਵਾਪਸੀ ਦਾ ਕੋਈ ਰਾਹ ਨਾ ਬਣਿਆ।

Related Articles

Leave a Reply

Your email address will not be published. Required fields are marked *

Back to top button