Punjab

ਪੱਟੀ ਪੁਲਿਸ ਨੇ ਫਿਰੌਤੀ ਮੰਗਣ ਵਾਲਾ ਕਾਬੂ, ਔਰਤ ਨੂੰ ਵੀ ਕੀਤਾ ਨਾਮਜ਼ਦ

ਪੱਟੀ, 3 ਅਗਸਤ : ਥਾਣਾ ਸਦਰ ਪੱਟੀ ਦੀ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਦੋਕਿ ਇਕ ਔਰਤ ਨੂੰ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਡੀਐੱਸਪੀ ਪੱਟੀ ਲਵਕੇਸ਼ ਨੇ ਦੱਸਿਆ ਕਿ ਥਾਣਾ ਸਦਰ ਪੱਟੀ ਵਿਖੇ ਇਕ ਵਿਅਕਤੀ ਨੇ ਬਿਆਨ ਦਿੱਤੇ ਸਨ ਕਿ ਉਸਦੀ ਦੁਕਾਨ ’ਤੇ ਕੰਮ ਕਰਦੇ ਲੜਕੇ ਦੇ ਮੋਬਾਇਲ ਫੋਨ ’ਤੇ ਇਕ ਅਣਪਛਾਤੇ ਵਿਅਕਤੀ ਨੇ ਵਟਸਐਪ ਕਾਲ ਕਰਕੇ ਧਮਕੀਆਂ ਦਿੱਤੀ ਕਿ ਮੇਰੇ ਭਰਾ ਨੇ ਤੁਹਾਡੇ ਕੋਲੋਂ ਦਵਾਈ ਖਾਦੀ ਸੀ, ਜਿਸ ਕਾਰਨ ਉਸਦਾ ਲੀਵਰ ਫੇਲ੍ਹ ਹੋ ਗਿਆ ਅਤੇ ਉਨ੍ਹਾਂ ਕੋਲੋੋਂ ਪੈਸਿਆਂ ਦੀ ਮੰਗ ਕੀਤੀ। ਫਿਰ ਕੁਝ ਸਮੇਂ ਬਾਅਦ ਉਕਤ ਵਿਅਕਤੀ ਨੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਦੀ ਫੋਟੋਆਂ ਐਡਿਟ ਕਰਕੇ ਅਸ਼ਲੀਲ ਬਣਾਈਆਂ ਅਤੇ ਇਕ ਇੰਸਟਾਗ੍ਰਾਮ ਅਕਾਂੳਟ ਉੱਪਰ ਪਾ ਦਿੱਤੀਆਂ ਤੇ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਭੇਜ ਦਿੱਤੀਆਂ। ਉਸਦੇ ਵਟਸਐਪ ’ਤੇ ਪਿਸਟਲ ਦੀਆ ਫੋਟੋਆਂ ਪਾ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਥਾਣਾ ਸਦਰ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਵਲੋਂ ਟੈਕਨੀਕਲ ਤਰੀਕਿਆਂ ਨਾਲ ਮਾਮਲੇ ਨੂੰ ਟਰੇਸ ਕਰਦੇ ਹੋਏ 31 ਜੁਲਾਈ ਨੂੰ ਨਵਰੀਤ ਸਿੰਘ ਪੁੱਤਰ ਨਜਿੰਦਰ ਸਿੰਘ ਵਾਸੀ ਚੂਸਲੇਵੜ ਨੂੰ ਗਿ੍ਰਫ਼ਤਾਰ ਕਰ ਲਿਆ ਅਤੇ ਉਸਦੀ ਪੁੱਛਗਿੱਛ ’ਤੇ ਉਸਦੀ ਸੁਮਨਦੀਪ ਕੌਰ ਨੂੰ ਮਾਮਲੇ ਵਿਚ ਨਾਮਜਦ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button