Punjab
ਪੰਜਾਬ ਦੇ ਸਾਰੇ 881 ਆਮ ਆਦਮੀ ਕਲੀਨਿਕਾਂ ‘ਚ WhatsApp Chatbot ਦੀ ਸ਼ੁਰੂਆਤ ! ਹੁਣ ਸਿੱਧੇ ਫ਼ੋਨ ‘ਤੇ ਮਿਲ ਜਾਵੇਗੀ ਇਲਾਜ ਸਬੰਧੀ ਸਾਰੀ ਜਾਣਕਾਰੀ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 3 ਅਗਸਤ : ਪੰਜਾਬ ‘ਚ ਆਮ ਆਦਮੀ ਕਲੀਨਿਕਾਂ ‘ਚ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਹੁਣ ਵ੍ਹਟਸਐਪ ‘ਤੇ ਹੀ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਕਿਹੜੀ ਦਵਾਈ ਕਦੋਂ ਲੈਣੀ ਹੈ। ਅਗਲੀ ਵਾਰੀ ਕਲੀਨਿਕ ‘ਚ ਕਦੋਂ ਜਾਣਾ ਹੈ ਤੇ ਉਨ੍ਹਾਂ ਦੀ ਮੈਡੀਕਲ ਰਿਪੋਰਟ ਕੀ ਹੈ। ਸੂਬੇ ਦੇ ਆਮ ਆਦਮੀ ਕਲੀਨਿਕਾਂ ‘ਚ ਵ੍ਹਟਸਐਪ ਇੰਟੀਗ੍ਰੇਸ਼ਨ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਮਰੀਜ਼ ਦੇ ਵ੍ਹਟਸਐਪ ‘ਤੇ ਦਵਾਈ ਦੀ ਪ੍ਰਿਸਕ੍ਰਿਪਸ਼ਨ ਤੇ ਸਾਰੀ ਜਾਣਕਾਰੀ ਪਹੁੰਚ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ।



