Punjab

ਯੂਰਪ ਤੋਂ ਡਿਪੋਰਟ ਹੋਏ ਪੰਜਾਬੀ ਨੌਜਵਾਨ ਨੇ ਨਿਗਲਿਆ ਜ਼ਹਿਰ

40 ਲੱਖ ਠੱਗਣ ਵਾਲੇ ਏਜੰਟ ਦੇ ਪਿਉ ਤੇ ਪਤਨੀ ਖਿਲਾਫ਼ ਕੇਸ ਦਰਜ

ਪਟਿਆਲਾ, 3 ਅਗਸਤ : ਜਿਲ੍ਹੇ ਦੇ ਪਿੰਡ ਡੰਡੋਆ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਏਜੰਟਾਂ ਵੱਲੋਂ ਪੈਸੇ ਵਾਪਸ ਨਾ ਕਰਨ ਤੋਂ ਪਰੇਸ਼ਾਨ ਹੋ ਕੇ ਯੂਰਪ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਜ਼ਹਿਰੀਲਾ ਪਦਾਰਥ ਨਿਗਲ ਲਿਆ। ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਅੰਮ੍ਰਿਤ ਸਿੰਘ ਨਾਮ ਦਾ ਇਹ 26 ਸਾਲਾ ਨੌਜਵਾਨ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ। ਅੰਮ੍ਰਿਤ ਸਿੰਘ ਨਾਲ 40 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਮਾਮਲੇ ਵਿੱਚ ਅੰਮ੍ਰਿਤ ਸਿੰਘ ਦੇ ਛੋਟੇ ਭਰਾ ਹਰਮਨ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਏਜੰਟ ਗੁਰਪਾਲ ਸਿੰਘ, ਉਸਦੇ ਪਿਤਾ ਹਾਕਮ ਸਿੰਘ ਅਤੇ ਗੁਰਪਾਲ ਦੀ ਪਤਨੀ ਰੀਨਾ ਵਾਸੀ ਪਿੰਡ ਦੀਵਾਨਾ, ਜ਼ਿਲ੍ਹਾ ਕੁਰੂਕਸ਼ੇਤਰ, ਹਰਿਆਣਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦਰਜ ਕੀਤੇ ਗਏ ਮਾਮਲੇ ਅਨੁਸਾਰ ਅੰਮ੍ਰਿਤ ਸਿੰਘ, ਜੋ ਕਿ ਇੱਕ ਕਿਸਾਨ ਹੈ, ਮੁਲਜ਼ਮ ਨੂੰ ਇੱਕ ਵਿਆਹ ਸਮਾਗਮ ਵਿੱਚ ਮਿਲਿਆ। ਜਿਸਨੇ ਉਸਨੂੰ ਅਮਰੀਕਾ ਭੇਜਣ ਦੀ ਗੱਲ ਕਹੀ। ਅਮਰੀਕਾ ਭੇਜਣ ਦੇ ਨਾਂ ’ਤੇ, ਪਹਿਲਾਂ ਉਸਨੂੰ ਜੁਲਾਈ 2022 ਵਿੱਚ ਸਰਬੀਆ ਭੇਜਿਆ, ਜਿੱਥੋਂ ਅੰਮ੍ਰਿਤ ਪੈਦਲ ਆਸਟਰੀਆ ਵਿਚ ਦਾਖਲ ਹੋਇਆ। ਇਸ ਤੋਂ ਬਾਅਦ ਉਸਨੂੰ ਕਈ ਮਹੀਨਿਆਂ ਤੱਕ ਇਟਲੀ ਅਤੇ ਸਪੇਨ ਵਿੱਚ ਰੱਖਿਆ। ਦੋਸ਼ ਹੈ ਕਿ ਇਸ ਦੌਰਾਨ ਏਜੰਟ ਉਸਦੇ ਘਰ ਆਉਂਦਾ ਰਿਹਾ ਅਤੇ ਹੋਰ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਤੇ ਲਗਭਗ ਚਾਲੀ ਲੱਖ ਰੁਪਏ ਲੈ ਲਏ। ਇਸ ਤੋਂ ਬਾਅਦ ਏਜੰਟ ਨੇ ਅੰਮ੍ਰਿਤ ਸਿੰਘ ਨੂੰ ਜਾਅਲੀ ਮਾਰੀਸ਼ਸ ਪਾਸਪੋਰਟ ਬਣਾ ਕੇ ਯੂਰਪ ਵਿੱਚ ਦਾਖਲ ਕਰਵਾਇਆ, ਪਰ ਐਮਸਟ੍ਰਡਮ ਪੁਲਿਸ ਨੇ ਅੰਮ੍ਰਿਤ ਸਿੰਘ ਨੂੰ ਹਵਾਈ ਅੱਡੇ ਤੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਲਗਭਗ ਇੱਕ ਮਹੀਨਾ ਜੇਲ੍ਹ ਵਿੱਚ ਰੱਖਣ ਤੋਂ ਬਾਅਦ, ਉਸਨੂੰ ਫਰਵਰੀ 2023 ਵਿੱਚ ਵਾਪਸ ਭਾਰਤ ਭੇਜ ਦਿੱਤਾ ਗਿਆ। ਦੋਵੇਂ ਗੁਰਦੇ ਹੋਏ ਫੇਲਹਰਮਨ ਸਿੰਘ ਨੇ ਦੱਸਿਆ ਕਿ ਆਪਣੇ ਘਰ ਪੁੱਜਣ ਤੋਂ ਬਾਅਦ ਅੰਮ੍ਰਿਤ ਨੇ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਰਿਹਾ ਸੀ ਅਤੇ ਦੋਸ਼ੀ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕਰ ਰਿਹਾ ਸੀ। ਜਦੋਂ ਉਸਦੀ ਅਪੀਲ ਨਹੀਂ ਸੁਣੀ ਗਈ ਤਾਂ ਪ੍ਰੇਸ਼ਾਨ ਹੋ ਕੇ 22 ਜੁਲਾਈ ਦੁਪਹਿਰ ਨੂੰ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸਦੇ ਦੋਵੇਂ ਗੁਰਦੇ ਫੇਲ੍ਹ ਹੋ ਗਏ ਹਨ ਅਤੇ ਉਸਦਾ ਜਿਗਰ ਵੀ ਖਰਾਬ ਹੋ ਗਿਆ ਹੈ, ਜਿਸ ਕਾਰਨ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਰਮਨ ਨੇ ਦੱਸਿਆ ਕਿ ਖੇਤੀ ਸੰਦ ਵੇਚ ਕੇ ਤੇ ਲੋਕਾਂ ਤੋਂ ਰਕਜ਼ਾ ਲੈ ਕੇ ਵਿਦੇਸ਼ ਜਾਣ ਲਈ ਏਜੰਟਾਂ ਨੂੰ ਰਕਮ ਦਿੱਤੀ ਸੀ।

Related Articles

Leave a Reply

Your email address will not be published. Required fields are marked *

Back to top button