Punjab

ਰੰਜਿਸ਼ ਤਹਿਤ ਨੌਜਵਾਨ ’ਤੇ ਦਰਜਨ ਭਰ ਹਥਿਆਰਬੰਦਾਂ ਨੇ ਕੀਤਾ ਹਮਲਾ

ਲੁਧਿਆਣਾ, , 31 ਜੁਲਾਈ : ਸਥਾਨਕ ਭਰਪੂਰ ਨਗਰ ਇਲਾਕੇ ’ਚ ਰੰਜਿਸ਼ ਦੇ ਚਲਦੇ ਮਹੱਲੇ ਦੇ ਹੀ ਰਹਿਣ ਵਾਲੇ ਕੁਝ ਲੜਕਿਆਂ ਨੇ ਸਾਥੀਆਂ ਸਮੇਤ ਮਿਲ ਕੇ ਇੱਕ ਨੌਜਵਾਨ ਉੱਪਰ ਹਮਲਾ ਕਰ ਦਿੱਤਾ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਟਿੱਬਾ ਪੁਲਿਸ ਨੇ ਨਿਊ ਭਰਪੂਰ ਨਗਰ ਵਾਸੀ ਪੀੜਿਤ ਦਰਗੇਸ਼ ਸਿੰਘ ਦੇ ਬਿਆਨ ਉੱਪਰ ਆਸ਼ੀਸ਼, ਸ਼ਿਵਮ, ਸੁੱਚਾ, ਨਿਹਾਲ, ਪੰਕਜ ਰਾਜਪੂਤ, ਪ੍ਰਿੰਸ, ਕ੍ਰਿਸ਼ਨਾ, ਅਮਨ ਠਾਕੁਰ ਅਤੇ ਉਨ੍ਹਾਂ ਦੇ ਕਰੀਬ 8 ਅਣਪਛਾਤੇ ਸਾਥੀਆਂ ਖਿਲਾਫ ਆਰਮ ਐਕਟ ਅਤੇ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਦੁਰਗੇਸ਼ ਸਿੰਘ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਆਪਣੀ ਦੋਸਤ ਖੁਸ਼ਬੂ ਨਾਲ ਵਿਸ਼ਾਲ ਮੈਗਾਮਾਟ ਦੇ ਨਜ਼ਦੀਕ ਖੜਾ ਗੱਲਬਾਤ ਕਰ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਮੁਹੱਲੇ ਵਿੱਚ ਹੀ ਰਹਿਣ ਵਾਲੇ ਆਸ਼ੀਸ਼, ਫਤਿਹ ਅਤੇ ਉਸ ਦੇ ਬਾਕੀ ਸਾਥੀਆਂ ਨੇ ਆਉਂਦੇ ਹੀ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੁਰਗੇਸ਼ ਸਿੰਘ ਮੁਤਾਬਕ ਕੁੱਟ ਮਰ ਕਰਨ ਦੌਰਾਨ ਹਮਲਾਵਰ ਉਸ ਦੀ ਜੇਬ ਵਿੱਚ ਪਈ ਨਗਦੀ ਵੀ ਖੋਹ ਲਈ ਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ। ਇਸ ਘਟਨਾ ਤੋਂ ਬਾਅਦ ਸ਼ਾਮ ਨੂੰ ਦੁਬਾਰਾ ਮੁਲਜ਼ਮਾਂ ਨੇ ਮੁਦਈ ਅਤੇ ਉਸ ਦੇ ਦੋਸਤ ਸੂਰਜ ਸਿੰਘ ਦੀ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਅਮਨ ਠਾਕੁਰ ਨਾਮ ਦੇ ਨੌਜਵਾਨ ਨੇ ਆਪਣਾ ਪਿਸਤੌਲ ਕੱਢ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪਿਸਤੌਲ ਵਿੱਚੋਂ ਗੋਲੀ ਨਹੀਂ ਚੱਲੀ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਮਹਿੰਦਰ ਰਾਜ ਮੁਤਾਬਕ ਵਾਰਦਾਤ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਬਾਕੀ ਹਮਲਾਵਰਾਂ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਲਈ ਉਦਮ ਸ਼ੁਰੂ ਕਰ ਦਿੱਤੇ ਗਏ ਹਨ।

Related Articles

Leave a Reply

Your email address will not be published. Required fields are marked *

Back to top button