Punjab

ਮੁੱਦਕੀ ਵਿਖੇ ਲੈਂਡ ਪੂਲਿੰਗ ਪਾਲਸੀ ਦੇ ਵਿਰੋਧ ’ਚ ਕੱਢਿਆ ਟਰੈਕਟਰ ਮਾਰਚ

ਮੁੱਦਕੀ, 30 ਜੁਲਾਈ : ਕਸਬਾ ਮੁੱਦਕੀ ਵਿਖੇ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਦੀ ਰਹਿਨਮਾਈ ਹੇਠ ਸਰਕਾਰ ਦੀਆਂ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਨੀਤੀਆਂ ਦੇ ਵਿਰੋਧ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਲੈ ਕੇ ਮਾਹਲਾ ਪੁਲ, ਗੁਰਦੁਆਰਾ ਸਾਹਿਬ ਸ਼ਹੀਦ ਗੇਟ ਬਾਈਪਾਸ ਗਿੱਲ ਰੋਡ, ਕਬਰਵੱਛਾ ਰੋਡ, ਨਵਾਂ ਬੱਸ ਸਟੈਂਡ ਤੋਂ ਹੁੰਦਾ ਹੋਇਆ ਸਕੂਲ ਦੇ ਕੋਲ ਹੀ ਸਮਾਪਤ ਕੀਤਾ ਗਿਆ। ਯੋਧ ਸਿੰਘ ਅਤੇ ਸੇਵਕ ਸਿੰਘ ਫੌਜ਼ੀ ਨੇ ਇਸ ਰੋਸ ਮਾਰਚ ਦੀ ਅਗਵਾਈ ਕੀਤੀ। ਇਸ ਮੌਕੇ ’ਤੇ 30 ਜੁਲਾਈ ਦੇ ਟਰੈਕਟਰ ਰੋਸ ਮਾਰਚ ਵਿਚ ਪਹੁੰਚੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਕਿ ਲੈਂਡ ਪੂਲਿੰਗ ਪਾਲਸੀ ਯੋਜਨਾ ਨੂੰ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਰੋਸ ਮਾਰਚ ਵਿਚ 50 ਦੇ ਕਰੀਬ ਟਰੈਕਟਰਾਂ ਦੇ ਰਾਹੀਂ ਕਿਸਾਨਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਲੈਂਡ ਪੂਲਿੰਗ ਪਾਲਸੀ ਯੋਜਨਾ ਦੇ ਵਿਰੋਧ ਵਿਚ ਗੁਰਸੇਵਕ ਸਿੰਘ ਫੌਜ਼ੀ ਅਤੇ ਯੋਧ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਲੈਂਡ ਪੂਲਿੰਗ ਪਾਲਸੀ ਯੋਜਨਾ ਦੇ ਵਿਰੋਧ ਵਿਚ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ, ਸਤਨਾਮ ਸਿੰਘ ਬਾਸੀ ਜ਼ਿਲ੍ਹਾ ਪ੍ਰਧਾਨ, ਗੁਰਬਾਜ ਸਿੰਘ ਬਰਾੜ ਬਲਾਕ ਪ੍ਰਧਾਨ, ਕਸ਼ਮੀਰ ਸਿੰਘ ਸੰਧੂ ਜੋਨ ਪ੍ਰਧਾਨ, ਸੁਖਮੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਬਖਸ਼ੀਸ਼ ਸਿੰਘ ਇਕਾਈ ਪ੍ਰਧਾਨ, ਸੁਖਜੀਤ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਸੇਵਕ ਸਿੰਘ ਫੌਜ਼ੀ ਮੀਤ ਪ੍ਰਧਾਨ, ਗੁਰਭਿੰਦਰ ਸਿੰਘ ਮੀਤ ਪ੍ਰਧਾਨ, ਯੋਧ ਸਿੰਘ ਸੈਕਟਰੀ, ਗੁਰਮੀਤ ਸਿੰਘ ਭੁੱਲਰ ਖਜ਼ਾਨਚੀ, ਹਰਜੀਤ ਸਿੰਘ ਸਕੱਤਰ, ਹਰਪ੍ਰੀਤ ਸਿੰਘ ਕੈਂਥ ਪ੍ਰੈਸ ਸਕੱਤਰ, ਰਾਜੇਸ਼ ਸ਼ਰਮਾ ਪ੍ਰੈਸ ਸਕੱਤਰ, ਦਰਸ਼ਨ ਸਿੰਘ ਫੌਜ਼ੀ, ਜੋਗਿੰਦਰ ਸਿੰਘ ਡੇਅਰੀ ਵਾਲੇ ਆਦਿ ਕਿਸਾਨਾਂ ਵੱਲੋਂ ਲੈਂਡ ਪੂਲਿੰਗ ਪਾਲਸੀ ਯੋਜਨਾ ਦਾ ਡੱਟ ਕੇ ਵਿਰੋਧ ਕੀਤਾ।

Related Articles

Leave a Reply

Your email address will not be published. Required fields are marked *

Back to top button