Punjab

ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਕਾਰਗਿਲ ਦਿਵਸ ਨੂੰ ਸਮਰਪਿਤ ਭਜਨ ਸੰਧਿਆ

ਜਲੰਧਰ, 30 ਜੁਲਾਈ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਕਾਰਗਿਲ ਦਿਵਸ ਨੂੰ ਸਮਰਪਿਤ ਰਾਸ਼ਟਰ ਆਰਾਧਨ ਨਾਮਕ ਭਜਨ ਸੰਧਿਆ ਵਜਰਾ ਸੈਨਿਕ ਇੰਸਟੀਚਿਊਟ ਦੇ ਆਡੀਟੋਰੀਅਮ ਜਲੰਧਰ ਕੈਂਟ ਵਿਖੇ ਕਰਵਾਈ। ਸਾਧਵੀ ਗਰਿਮਾ ਭਾਰਤੀ ਨੇ ਕਿਹਾ ਕਿ ਬਹੁਤ ਸਾਰੇ ਰਾਸ਼ਟਰ ਹਨ ਪਰ ਭਾਰਤ ਵਾਸੀਆਂ ਦੇ ਮੁਖ ਤੋਂ ਹੀ ਸਦਾ ਭਾਰਤ ਵੰਦਨ, ਵੰਦੇ ਮਾਤਰਮ, ਰਾਸ਼ਟਰ ਆਰਾਧਨ ਜਿਹੇ ਸੰਬੋਧਨ ਸੁਣੇ ਗਏ ਹਨ। ਭਾਰਤ ਦਾ ਆਰਾਧਨ ਕਿਉਂ? ਕਿਉਂਕਿ ਇਹ ਕੇਵਲ ਇਕ ਅਜਿਹਾ ਰਾਸ਼ਟਰ ਹੈ ਜੋ ਅਨੇਕਾਂ ਸ਼ਕਤੀਆਂ ਦਾ ਪੁੰਜ ਹੈ। ਜਿਸ ਨੂੰ ਪਰਮਾਤਮਾ ਨੇ ਅਨੇਕਾਂ ਵਿਸ਼ੇਸ਼ਤਾਵਾਂ ਨਾਲ ਭਰਪੂਰ ਕੀਤਾ ਹੈ। ਸ਼ਾਸਤਰਾਂ ’ਚ ਇੱਥੋਂ ਤੱਕ ਕਿਹਾ ਗਿਆ ਹੈ ਕਿ ਹੋਰ ਦੇਸ਼ਾਂ ਦੀ ਬਜਾਏ ਭਾਰਤ ’ਚ ਜਨਮ ਲੈਣਾ ਸਾਰਥਕ ਹੈ ਕਿਉਂਕਿ ਇੱਥੇ ਈਸ਼ਵਰ ਦੀ ਪ੍ਰਾਪਤੀ ਕਰਕੇ ਮੋਕਸ਼ ਪ੍ਰਾਪਤ ਕਰਨਾ ਸੰਭਵ ਹੈ। ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਅਧਿਆਤਮਕ ਗਿਆਨ ਵੱਲੋਂ ਜਨ-ਜਨ ਨੂੰ ਜਾਗ੍ਰਤੀ ਦਾ ਸੰਦੇਸ਼ ਦੇ ਰਿਹਾ ਹੈ ਤੇ ਲੋਕਾਂ ਨੂੰ ਮਹਾਨ ਭਾਰਤੀ ਸੰਸਕ੍ਰਿਤੀ ਦਾ ਬੋਧ ਕਰਵਾ ਕੇ ਉਨ੍ਹਾਂ ’ਚ ਦੇਸ਼ਭਗਤੀ ਦਾ ਭਾਵ ਜਗਾ ਰਿਹਾ ਹੈ। ਇਸ ਦੌਰਾਨ ਬ੍ਰਿਗੇਡੀਅਰ ਸੁਨੀਲ ਸੋਲ, ਜਲੰਧਰ ਕੈਂਟ ਦੇ ਸੀਈਓ ਕੁੰਵਰ ਓਮਪਾਲ ਸਿੰਘ, ਮਹੇਸ਼ ਗੁਪਤਾ, ਨਰਿੰਦਰ ਸੱਗੂ, ਰਾਜਨ ਗੁਪਤਾ, ਸੁਰਿੰਦਰ ਸੇਠ, ਏਡੀਸੀ ਵਿਵੇਕ ਮੋਦੀ, ਕੈਂਟ ਬੋਰਡ ਸਿਵਲ ਮੈਂਬਰ ਪੁਨੀਤ ਸ਼ੁਕਲਾ, ਸ਼ਿਵਮ ਸ਼ਰਮਾ, ਡਾ. ਮਾਧੁਰੀ ਓਬਰਾਏ, ਪੂਨਮ ਪਾਠਕ, ਡੀਈਓ ਮਮਤਾ, ਕੌਂਸਲਰ ਕਵਿਤਾ ਸੇਠ, ਸੌਰਭ ਸੇਠ ਵੱਲੋਂ ਸਾਧਵੀ ਗਰਿਮਾ ਭਾਰਤੀ, ਸਾਧਵੀ ਪੱਲਵੀ ਭਾਰਤੀ, ਸਾਧਵੀ ਸ਼ਸ਼ੀ ਪ੍ਰਭਾ ਭਾਰਤੀ, ਸਾਧਵੀ ਤ੍ਰਿਨੈਨਾ ਭਾਰਤੀ ਤੇ ਸਵਾਮੀ ਵਿਸ਼ਵਾਨੰਦ, ਸਵਾਮੀ ਸੱਜਨਾਨੰਦ ਤੇ ਨੂਰਮਹਿਲ ਤੋਂ ਆਏ ਸਾਰੇ ਸੰਤ ਸਮਾਜ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਐੱਸਕੇ ਬਾਂਸਲ, ਦਿਨੇਸ਼ ਸ਼ਰਮਾ, ਸੁਰਜੀਤ ਰਾਮ, ਸੁਨੀਲ ਕੁਮਾਰ, ਸੁਤੀਕਸ਼ਣ ਸਮਰੋਲ, ਰਵਿੰਦਰ ਧੀਰ, ਸਨੇਹ ਗੁਪਤਾ, ਰੋਹਿਤ ਵਰਮਾ, ਹਰਵਿੰਦਰ ਪੱਪੂ, ਸ਼ਸ਼ੀ ਭਾਰਦਵਾਜ, ਕਨਿਸ਼ ਕੰਨੂ, ਮੁਰਲੀ ਮਨੋਹਰ, ਬਜਾਜ, ਗੋਇਲ, ਸੁਧੀਰ ਆਦਿ ਸਹਿਤ ਸਾਰੇ ਹੀ ਕਾਰਜਕ੍ਰਮ ’ਚ ਪਹੁੰਚੇ ਹੋਏ ਸੱਜਣਾਂ ਦਾ ਸਵਾਮੀ ਸੱਜਨਾਨੰਦ ਨੇ ਹਾਰਦਿਕ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button