Punjab

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹਥਿਆਰ ਤਸਕਰੀ ਗਿਰੋਹ ਦਾ ਭੰਨਿਆ ਭਾਂਡਾ, ਪਾਕਿ ਕੁਨੈਕਸ਼ਨ ਆਇਆ ਸਾਹਮਣੇ

ਚੰਡੀਗੜ੍ਹ, 29 ਜੁਲਾਈ : ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਇਕ ਵੱਡੇ ਆਪਰੇਸ਼ਨ ‘ਚ ਸਰਹੱਦ ਪਾਰ ਹਥਿਆਰ ਤਸਕਰੀ ਦੇ ਇਕ ਗਿਰੋਹ ਨੂੰ ਫੜਿਆ। ਪੁਲਿਸ ਨੇ ਇਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਜੋ ਪਾਕਿਸਤਾਨ ‘ਚ ਬੈਠੇ ਇਕ ਅਪਰਾਧੀ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਤਸਕਰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਹਥਿਆਰਾਂ ਦੀ ਖੇਪ ਲੈਣ ਤੋਂ ਬਾਅਦ ਉਸਨੂੰ ਡਿਲੀਵਰ ਕਰਨ ਜਾ ਰਿਹਾ ਸੀ। ਉਸੇ ਸਮੇਂ ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਤਸਕਰ ਦਾ ਹੈ ਪਾਕਿਸਤਾਨ ਨਾਲ ਸੰਬੰਧ

ਪੁਲਿਸ ਨੇ ਉਸਦੇ ਕੋਲੋਂ 5 ਪਿਸਤੌਲਾਂ (2 x 9MM, 2 x .30 ਬੋਰ, 1 x .32 ਬੋਰ) ਬਰਾਮਦ ਕੀਤੀਆਂ। ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਪਤਾ ਲੱਗਿਆ ਹੈ ਕਿ ਇਹ ਤਸਕਰ ਪਾਕਿਸਤਾਨ ਦੇ ਇਕ ਤਸਕਰ ਨਾਲ ਸੰਪਰਕ ‘ਚ ਸੀ। ਇਹ ਹਥਿਆਰ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਦੇਣ ਦੀ ਯੋਜਨਾ ਸੀ ਤਾਂ ਜੋ ਇਲਾਕੇ ਵਿਚ ਸ਼ਾਂਤੀ ਭੰਗ ਕੀਤੀ ਜਾ ਸਕੇ। ਪੁਲਿਸ ਨੇ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਵਿਚ ਮਾਮਲਾ ਦਰਜ ਕੀਤਾ ਹੈ। ਇਸ ਗਿਰੋਹ ਦੇ ਪੂਰੇ ਨੈੱਟਵਰਕ ਅਤੇ ਇਸਦੇ ਸੰਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button