Punjab

ਓਵਰਡੋਜ ਲੈਣ ਕਾਰਨ ਪਿੰਡ ਚੰਨਣਵਾਲ ਦੇ ਨੌਜਵਾਨ ਦੀ ਮੌਤ

ਮਹਿਲਕਲਾਂ, 27 ਜੁਲਾਈ : ਪਿੰਡ ਚੰਨਣਵਾਲ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਨੌਜਵਾਨ ਬੇਅੰਤ ਸਿੰਘ (26) ਦੇ ਪਿਤਾ ਭੁਪਿੰਦਰ ਸਿੰਘ ਵਾਸੀ ਚੰਨਣਵਾਲ ਨੇ ਦੱਸਿਆ ਕਿ ਮੇਰਾ ਬੇਟਾ ਪਿਛਲੇ ਸਮੇਂ ਤੋਂ ਚਿੱਟੇ ਦਾ ਟੀਕਾ ਲਗਾ ਰਿਹਾ ਸੀ। ਪਰਿਵਾਰ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਪਰਿਵਾਰ ਬੇਅੰਤ ਸਿੰਘ ਨੂੰ ਸਮਝਾਉਣ ਦੇ ਯਤਨ ਕਰਦਾ ਤਾਂ ਉਹ ਸਾਡੇ ਨਾਲ ਝਗੜਾ ਕਰਦਾ। ਉਨ੍ਹਾਂ ਕਿਹਾ ਕਿ ਹੁਣ ਤਾਂ ਚਿੱਟੇ ਦੇ ਨਸ਼ੇ ਦਾ ਉਸ ’ਤੇ ਇੰਨਾਂ ਅਸਰ ਸੀ ਕਿ ਉਹ ਘਰ ਵਿਚ ਵੀ ਚੋਰੀਆਂ ਕਰਨ ਲੱਗ ਗਿਆ ਸੀ। ਸ਼ੁੱਕਰਵਾਰ ਦੀ ਰਾਤ ਉਹ ਬਾਹਰੋਂ ਚਿੱਟੇ ਦਾ ਟੀਕਾ ਲਗਾ ਕੇ ਘਰ ਆ ਗਿਆ, ਰੋਟੀ ਖਾਣ ਤੋਂ ਬਾਅਦ ਜ਼ਿਆਦਾ ਨਸ਼ਾ ਕੀਤਾ ਹੋਣ ਕਰ ਕੇ ਉਸਦੀ ਮੌਤ ਹੋ ਗਈ। ਇਸ ਮੌਕੇ ਸਰਪੰਚ ਗੁਰਜੰਟ ਸਿੰਘ ਚੰਨਣਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਿੱਟੇ ਦੇ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤਾਂ ਆਪਣੇ ਪੱਧਰ ’ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨ ਕਰ ਰਹੀਆਂ ਹਨ, ਪਰ ਥਾਣਿਆਂ ਵਿਚ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਨਸ਼ਾ ਤਸਕਰਾਂ ਧੜੱਲੇ ਨਾਲ ਨੌਜਵਾਨਾਂ ਨੂੰ ਆਪਣੇ ਚੁੰਗਲ ’ਚ ਫਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਪਿੰਡ ਪਰਿਵਾਰ ਦੇ ਨਾਲ ਹੈ ਤੇ ਹੋਰਨਾਂ ਨੌਜਵਾਨਾਂ ਦੀ ਵੀ ਅਪੀਲ ਕਰਦੇ ਹਾਂ ਕਿ ਨਸ਼ਿਆਂ ਤੋਂ ਬਚ ਜਾਓ, ਆਪਣਾ ਅਤੇ ਪਰਿਵਾਰ ਦਾ ਭਵਿੱਖ ਖ਼ਰਾਬ ਨਾ ਕਰੋ। ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਕੋਈ ਯਤਨ ਨਹੀਂ ਕਰ ਰਹੀ : ਕਾਂਗਰਸ ਆਗੂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਯੂਥ ਕਾਂਗਰਸ ਦੇ ਆਗੂ ਬਨੀ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਕੋਈ ਯਤਨ ਨਹੀਂ ਕਰ ਰਹੀ, ਜਦਕਿ ਯੁੱਧ ਨਸਿਆਂ ਵਿਰੁੱਧ ਮੁਹਿੰਮ ਕਹਿਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਹਰ ਰੋਜ਼ ਮਾਵਾਂ ਦੇ ਪੁੱਤ ਚਿੱਟੇ ਨਾਲ ਮਰ ਰਹੇ ਹਨ, ਤੇ ਪੰਜਾਬ ਸਰਕਾਰ ਅਤੇ ਵਿਧਾਇਕ ਘੂਕ ਸੁੱਤੇ ਪਏ ਹਨ। ਉਨ੍ਹਾਂ ਕਿਹਾ ਕਿ ਅੱਜ ਮਜ਼ਦੂਰ ਪਰਿਵਾਰ ਦਾ ਇਕ ਨੌਜਵਾਨ ਪੁੱਤ ਨਸ਼ੇ ਨੇ ਖਾ ਲਿਆ, ਪੰਜਾਬ ਸਰਕਾਰ ਇਸ ਨੌਜਵਾਨ ਦੇ ਮੌਤ ਦੀ ਜਿੰਮੇਵਾਰ ਹੈ।

Related Articles

Leave a Reply

Your email address will not be published. Required fields are marked *

Back to top button