Punjab

ਆਪ ਸਰਕਾਰ ਸਿੱਖ ਇਤਿਹਾਸ ਤੇ ਭਾਵਨਾਵਾਂ ਦਾ ਉਡਾ ਰਹੀ ਮਜ਼ਾਕ, ਬਾਦਲ ਨੇ ਕਿਹਾ-ਸ਼ਹਾਦਤ ਪ੍ਰੋਗਰਾਮ ਨੂੰ ਮਨੋਰੰਜਨ ਪ੍ਰੋਗਰਾਮ ਬਣਾਇਆ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 27 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨਾਲ ਸਬੰਧਿਤ ਸਮਾਗਮ ਨੂੰ ਇਕ ਮਨੋਰੰਜਨ ਪ੍ਰੋਗਰਾਮ ‘ਚ ਬਦਲ ਕੇ ਸੰਗੀਨ ਬੇਅਦਬੀ ਕੀਤੀ ਹੈ। ਬਾਦਲ ਨੇ ਇਕ ਬਿਆਨ ’ਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖ ਇਤਿਹਾਸ ਦੇ ਇੱਕ ਬੇਹੱਦ ਪਾਵਨ, ਸੰਜੀਦਾ ਅਤੇ ਗੰਭੀਰ ਸਾਕੇ ਨਾਲ ਸਬੰਧਿਤ ਸਮਾਗਮ ਦੌਰਾਨ ਗੁਰਬਾਣੀ ਉਚਾਰਨ ਦੀ ਥਾਂ ਨਾਚ ਗਾਣੇ ਦਾ ਮਹੌਲ ਬਣਾ ਕੇ ਜਾਣ ਬੁਝ ਕੇ ਸਿੱਖ ਇਤਿਹਾਸ ਅਤੇ ਸਿੱਖੀ ਮਾਣ ਮਰਿਆਦਾ ਦੀਆਂ ਧੱਜੀਆਂ ਉਡਾਈਆਂ  ਗਈਆਂ ਹਨ। ਭਾਸ਼ਾ ਵਿਭਾਗ ਰਾਹੀਂ ਕਰਵਾਏ ਇਸ ਪ੍ਰੋਗਰਾਮ ਦੌਰਾਨ ਜਾਣ ਬੁਝ ਕੇ ਇਹ ਬਜਰ ਗੁਨਾਹ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਪ ਆਗੂ ਦੀ ਬੇਅਦਬੀ ਦੀ ਘਟਨਾ ਤੇ ਸਾਜ਼ਿਸ਼ ਵਿਚ ਸ਼ਮੂਲੀਅਤ ਅਦਾਲਤ ਵਿਚ ਵੀ ਸਿੱਧ ਹੋ ਚੁੱਕੀ ਹੈ। ਆਪ ਦਾ ਦਿੱਲੀ ਦਾ ਸਾਬਕਾ ਵਿਧਾਇਕ ਕੁਰਾਨ ਸ਼ਰੀਫ਼ ਦੀ ਬੇਅਦਬੀ ਵਿਚ ਸ਼ਾਮਲ ਪਾਇਆ ਗਿਆ ਤੇ ਉਸ ਨੂੰ ਸਜ਼ਾ ਸੁਣਾਈ ਗਈ। ਬਾਦਲ ਨੇ ਕਿਹਾ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਪੰਜਾਬ ਵਿਚ ਹਰ ਪਾਸੇ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਸਰਕਾਰ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਨੂੰ ਦੁਫਾੜ ਕਰਨ ਲਈ ਸਰਕਾਰਾਂ ਦੀ ਸ਼ਹਿ ‘ਤੇ ਸਰਗਰਮ ਅਖੌਤੀ ਬੁੱਧੀਜੀਵੀ, ਧਾਰਮਿਕ ਸਖਸ਼ੀਅਤਾਂ ਤੇ ਜਥੇਬੰਦੀਆਂ ਜਿਹਨਾਂ ਨੇ ਅਕਾਲੀ ਸਰਕਾਰ ਦੌਰਾਨ ਸੂਬਾ ਜਾਮ ਕਰ ਰਖਿਆ ਸੀ, ਅਕਾਲੀ ਸਰਕਾਰ ਜਾਂਦਿਆਂ ਹੀ ਉਹ ਸਭ ਅੰਡਰ ਗਰਾਊਂਡ ਹੋ ਗਏ।

Related Articles

Leave a Reply

Your email address will not be published. Required fields are marked *

Back to top button