National

ਅਮਰੀਕਾ ‘ਚ ਟਲਿਆ ਵੱਡਾ ਜਹਾਜ਼ ਹਾਦਸਾ : ਟੇਕਆਫ ਤੋਂ ਪਹਿਲਾਂ ਲੈਂਡਿੰਗ ਗੀਅਰ ‘ਚ ਲੱਗੀ ਅੱਗ, 179 ਯਾਤਰੀ ਸਨ ਸਵਾਰ

ਨਵੀਂ ਦਿੱਲੀ, 27 ਜੁਲਾਈ: ਅਮਰੀਕਾ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਹੋਣ ਤੋਂ ਟਲ ਗਿਆ। ਜਾਣਕਾਰੀ ਅਨੁਸਾਰ, ਅਮਰੀਕਾ ਦੇ ਡੇਨਵਰ ਹਵਾਈ ਅੱਡੇ ‘ਤੇ ਟੇਕਆਫ ਤੋਂ ਪਹਿਲਾਂ ਇੱਕ ਯਾਤਰੀ ਜਹਾਜ਼ ਦੇ ਲੈਂਡਿੰਗ ਗੀਅਰ ਵਿੱਚ ਸਮੱਸਿਆ ਆ ਗਈ। ਜਿਸ ਕਾਰਨ ਇਸ ਵਿੱਚੋਂ ਅੱਗ ਤੇ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਸਮੱਸਿਆ ਤੋਂ ਬਾਅਦ ਇਸ ਉਡਾਣ ਨੂੰ ਰੱਦ ਕਰਨਾ ਪਿਆ। ਘਟਨਾ ਦਾ ਪਤਾ ਲੱਗਦੇ ਹੀ ਹਵਾਈ ਅੱਡੇ ‘ਤੇ ਮੌਜੂਦ ਅਧਿਕਾਰੀ ਹਰਕਤ ਵਿੱਚ ਆ ਗਏ। ਇਸ ਤੋਂ ਬਾਅਦ ਪਹਿਲਾਂ ਯਾਤਰੀਆਂ ਨੂੰ ਜਹਾਜ਼ ਵਿੱਚੋਂ ਕੱਢਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਸੁਰੱਖਿਆ ਕਾਰਵਾਈ ਦੌਰਾਨ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Related Articles

Leave a Reply

Your email address will not be published. Required fields are marked *

Back to top button