Punjab

‎ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਵੱਲੋਂ ਸਨਮਾਨ ਸਮਾਰੋਹ ਆਯੋਜਿਤ

‎ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 33 ਵਿਦਿਆਰਥੀਆਂ ਦਾ ਕੀਤਾ ਸਨਮਾਨ

ਬਾਲ ਕਿਸ਼ਨ

ਫਿਰੋਜ਼ਪੁਰ, 26 ਜੁਲਾਈ : ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਵਿਖੇ ਸੈਸ਼ਨ 2024-25 ਦੋਰਾਨ ਮੈਡੀਕਲ, ਇੰਜੀਨੀਅਰਿੰਗ ਅਤੇ ਹੋਰ ਮੁਕਾਬਲੇ ਦੀਆਂ ਮਹੱਤਵਪੂਰਨ ਪ੍ਰੀਖਿਆਵਾਂ ਜਿਵੇਂ ਜੇ.ਈ.ਈ (ਮੇਨ),ਐਡਵਾਂਸ, ਨੀਟ, ਸੀ.ਐਮ.ਏ ਅਤੇ ‘ਦਕਸ਼ਣਾ ਸਕਾਲਰਸ਼ਿਪ ਫਾਊਂਡੇਸ਼ਨ ’ ਵੱਲੋਂ ਪ੍ਰੀਖਿਆ ਪਾਸ ਕਰਨ ਵਾਲੇ 33 ਵਿਦਿਆਰਥੀਆਂ ਨੂੰ ਸਕੂਲ ਵਿੱਚ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਅਤੇ ਵਾਈਸ ਪ੍ਰਿੰਸੀਪਲ ਸੁਕੀਰਤੀ ਸ਼ਰਮਾ ਦੀ ਅਗਵਾਈ ਵਿੱਚ ਆਯੋਜਿਤ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ‎ਇਸ ਮੌਕੇ ਡਾ. ਸਤਿੰਦਰ ਸਿੰਘ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ, ਉਹਨਾਂ ਨੇ ਸਕੂਲ ਵਿੱਚ ਸਿਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਇਹਨਾਂ ਹੋਣਹਾਰ ਅਤੇ ਵਿਲੱਖਣ ਪ੍ਰਾਪਤੀਆ ਕਰਨ ਵਾਲੇ ਵਿਦਿਆਰਥੀਆਂ ਤੋਂ ਪ੍ਰੇਰਨਾ ਲੈਣ ਦੀ ਗੱਲ ਕੀਤੀ। ਉਹਨਾਂ ਨੇ ਵਿਦਿਆਰਥੀ ਲਵਪ੍ਰੀਤ ਸਿੰਘ ਨੂੰ ਜੇ.ਈ.ਈ ਅਡਵਾਂਸ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਦੇਸ਼ ਦੀ ਪ੍ਰਸਿੱਧ ਵਿਦਿਅਕ ਅਦਾਰੇ ਆਈ ਆਈ.ਟੀ ਜੰਮੂ ਇੰਜੀਨੀਅਰਿੰਗ ਵਿੱਚ ਦਾਖ਼ਲਾ ਮਿਲਣ ਤੇ ਵਧਾਈ ਦਿੰਦਿਆਂ ਅਤੇ ਸਨਮਾਨਿਤ ਕਰਦਿਆਂ ਇਸ ਨੂੰ ਸਕੂਲ ਦਾ ਮਾਣ ਅਤੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਦੱਸਿਆ। ਇਸ ਤੋਂ ਇਲਾਵਾ ਨਾਨ ਮੈਡੀਕਲ ਸਟਰੀਮ ਵਿੱਚ ਜੇ.ਈ.ਈ ਮੇਨ ਦਾ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀ ਅੰਸ਼ ਧਵਨ, ਕਮਲਦੀਪ ਕੌਰ, ਉੱਤਮ ਸਿੰਘ, ਅਮਰੀਕ ਸਿੰਘ, ਦਲੇਰ ਸਿੰਘ , ਸੁਮਨ, ਕਾਜਲ ਰਾਣੀ, ਹਰਗੁਣ ਸਿੰਘ, ਮੋਨੀਕਾ ਰਾਣੀ, ਸੁਖਮੰਦਰ ਸਿੰਘ, ਰਿੰਪਜੀਤ ਸਿੰਘ, ਹਰਵਿੰਦਰ ਸਿੰਘ, ਆਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਰਮਨਦੀਪ ਸਿੰਘ ਅਤੇ ਮੈਡੀਕਲ ਸਟਰੀਮ ਵਿੱਚ ਨੀਟ ਦਾ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀ ਅਨੀਸ਼ਾ ਰਾਣੀ, ਅਨਮੋਲਪ੍ਰੀਤ ਕੌਰ, ਮਨੀਸ਼ ਚੌਹਾਨ, ਮਨਪ੍ਰੀਤ ਕੌਰ, ਨਵਨੀਤ ਕੌਰ, ਰਾਜਦੀਪ ਕੌਰ, ਸੁਨੇਹਾ, ਹਰਸ਼ਿਤਾ ,ਹੁਸਨਪ੍ਰੀਤ, ਜਸਲੀਨ, ਪ੍ਰੀਆ, ਰਚਨਾ, ਰਾਜਵੀਰ ਕੌਰ, ਰਜਨਦੀਪ ਕੌਰ, ਹਰਮਨਜੋਤ ਸਿੰਘ ਅਤੇ ਕਾਮਰਸ ਸਟਰੀਮ ਵਿੱਚੋਂ ਸੀ.ਐਮ.ਏ ਦਾ ਬੇਹੱਦ ਮੁਸ਼ਕਲ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀ ਰਾਮ ਤੀਰਥ ਸਿੰਘ, ਗਗਨਦੀਪ ਕੌਰ, ਮੋਨੂ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਇਹਨਾਂ ਵਕਾਰੀ ਇਮਤਿਹਾਨਾਂ ਨੂੰ ਪਾਸ ਕਰਨ ਸਮੇਂ ਕੀਤੀ ਮਿਹਨਤ ਦਾ ਅਨੁਭਵ ਵੀ ਨਵੇਂ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਤਾਂ ਕਿ ਭਵਿੱਖ ਵਿੱਚ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਇਸ ਤੋਂ ਸੇਧ ਲੈ ਸਕਣ। ਇਸ ਸਮਾਗਮ ਮੌਕੇ ਸਕੂਲ ਦੇ ਸਾਬਕਾ ਪ੍ਰਿੰਸੀਪਲ ਸ. ਚਮਕੌਰ ਸਿੰਘ ਸਰਾਂ ਨੇ ਹਾਜ਼ਰ ਹੋ ਕੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ੍ਰੀਮਤੀ ਹਰਬੀਰ ਕੌਰ, ਉਪ ਚੇਅਰਮੈਨ ਸ. ਸੁਖਮੰਦਰ ਸਿੰਘ ਅਤੇ ਸ.ਜਗਮੋਹਨ ਸਿੰਘ ਨੇ ਉਚੇਚੇ ਤੌਰ ਤੇ ਹਾਜ਼ਰੀ ਲਵਾ ਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਸਮਾਗਮ ਦੇ ਅੰਤ ਵਿੱਚ ਸਕੂਲ ਦੇ ਵਾਈਸ ਪ੍ਰਿੰਸੀਪਲ ਡਾ. ਸੁਕੀਰਤੀ ਸ਼ਰਮਾ ਵੱਲੋਂ ਇਹ ਸਮਾਗਮ ਵਿੱਚ ਪਹੁੰਚੇ ਹੋਣਹਾਰ ਵਿਦਿਆਰਥੀ, ਉਹਨਾਂ ਦੇ ਮਾਪਿਆਂ, ਸਕੂਲ ਪ੍ਰਬੰਧਕੀ ਕਮੇਟੀ ਦੇ ਸਮੁੱਚੇ ਮੈਂਬਰਾਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ‎ਇਸ ਮੌਕੇ ਨਵੇਂ ਵਿਦਿਅਕ ਸੈਸ਼ਨ 2025-26 ਲਈ ਸਕੂਲ ਵਿੱਚ ਆਯੋਜਿਤ ਕੀਤੇ ਜਾਣ ਵਾਲੀਆਂ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ‘ਸਹਿਪਾਠੀ ਗਤੀਵਿਧੀਆਂ ਪ੍ਰਬੰਧਕੀ ਟੀਮ’ ਵੱਲੋਂ ਤਿਆਰ ਕੀਤਾ ਵਿਸ਼ੇਸ਼ ਕਲੈਂਡਰ ਵੀ ਰਲੀਜ਼ ਕੀਤਾ ਗਿਆ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲੈਕਚਰਾਰ ਗਿੰਨੀ ਬਾਂਸਲ ਵੱਲੋਂ ਬਾਖੂਬੀ ਨਿਭਾਈ ਗਈ।
‎ਇਸ ਸਮਾਗਮ ਵਿੱਚ ਸਕੂਲ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਸੰਚਾਲਨ ਕਰਨ ਵਾਲੇ ਲੈਕ.ਗਿੰਨੀ ਬਾਂਸਲ ਲੈਕ. ਗੁਰਪ੍ਰੀਤ ਕੌਰ, ਲੈਕ. ਵੰਦਨਾ ਧਵਨ, ਲੈਕ. ਰਾਹੁਲ ਗੌਤਮ, ਲੈਕ. ਗੁਰਪ੍ਰੀਤ ਕੌਰ, ਲੈਕ. ਸੀਮਾ ਰਾਣੀ, ਲੈਕ. ਜਸਵਿੰਦਰ ਸਿੰਘ, ਲੈਕ.ਲਕਸ਼ਮੀ, ਲੈਕ.ਰੂਪਪ੍ਰੀਤ ਕੌਰ, ਲੈਕ. ਗਿੰਨੀ ਬਾਂਸਲ, ਲੈਕ. ਗਗਨਦੀਪ ਕੌਰ, ਲੈਕ. ਹਰਮਨਦੀਪ ਕੌਰ, ਲੈਕ. ਅਮਰ ਵਰਮਾ, ਲੈਕ. ਮਨਦੀਪ ਕੌਰ ਸਕੂਲ ਗਤੀਵਿਧੀਆ ਸੰਚਾਲਕ ਲੈਕ. ਦਲਜੀਤ ਕੌਰ ਅਤੇ ਸਮੂਹ ਸਟਾਫ ਅਧਿਆਪਕ ਹਾਜ਼ਰ ਰਹੇ।

Related Articles

Leave a Reply

Your email address will not be published. Required fields are marked *

Back to top button