ਮੋਗਾ, 25 ਜੁਲਾਈ : ਅੱਜ ਸਵੇਰੇ ਤਕਰੀਬਨ 3 ਵਜੇ ਮੋਗਾ-ਫਿਰੋਜ਼ਪੁਰ ਜੀ.ਟੀ. ਰੋਡ ‘ਤੇ ਪਿੰਡ ਡਗਰੂ ਦੇ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਕ ਨੌਜਵਾਨ ਜੋ ਕਿ ਬੁਲਟ ਮੋਟਰਸਾਈਕਲ ‘ਤੇ ਸਵਾਰ ਸੀ, ਕਿਸੇ ਅਣਪਛਾਤੇ ਵਾਹਨ ਨਾਲ ਹੋਈ ਟੱਕਰ ਕਾਰਨ ਮੌਕੇ ‘ਤੇ ਹੀ ਜਾਨ ਗਵਾ ਬੈਠਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਐਮਰਜੈਂਸੀ ਕਾਲ ਰਾਹੀਂ ਪੁਲਿਸ ਅਤੇ ਐਸ.ਐੱਸ.ਐਫ. ਟੀਮ ਮੌਕੇ ‘ਤੇ ਪੁੱਜੀ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਵੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਮਨੁੱਖਤਾ ਦਾ ਫਰਜ਼ ਨਿਭਾਉਂਦਿਆਂ ਮ੍ਰਿਤਕ ਦੀ ਲਾਸ਼ ਨੂੰ ਆਪਣੇ ਵਾਹਨ ਰਾਹੀਂ ਮੋਗਾ ਦੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਪਹੁੰਚਾਇਆ। ਇਸ ਮੌਕੇ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਥਾਣਾ ਘੱਲ ਕਲਾਂ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ ਹਾਲੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਵੱਲੋਂ ਅਣਪਛਾਤੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨਾਲ ਇਹ ਮੌਤ ਹੋਈ। ਇਸ ਮੌਕੇ ਸਮਾਜ ਸੇਵਾ ਸੁਸਾਇਟੀ ਦੇ ਜੋ ਮੇਂਬਰ ਗੁਰਜੋਤ ਸਿੰਘ ਸੰਧੂ, ਪਰਗਟ ਸਿੰਘ ਅਤੇ ਚਰਨਪ੍ਰੀਤ ਸਿੰਘ ਚੰਨਾ ਵੱਲੋਂ ਘਟਨਾ ਸਥਲ ‘ਤੇ ਜ਼ਿੰਮੇਵਾਰੀ ਨਾਲ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਸੁਰੱਖਿਅਤ ਢੰਗ ਨਾਲ ਮੋਰਚਰੀ ਤੱਕ ਪਹੁੰਚਾਈ ਗਈ।
Check Also
Close - ਆਈਐੱਸਆਈ ਵੱਲੋਂ ਭੇਜੀ ਆਈਈਡੀ ਸਮੇਤ ਗ੍ਰਿਫ਼ਤਾਰApril 4, 2026



