
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 24 ਜੁਲਾਈ : ਪੰਜਾਬ ਸਰਕਾਰ ਦੇ ਆਈ.ਏ.ਐੱਸ ਕਾਡਰ ਵਿਚ ਪੰਜ ਨਵੇਂ ਅਧਿਕਾਰੀ ਸ਼ਾਮਲ ਹੋ ਗਏ। ਟ੍ਰੇਨਿੰਗ ਤੋਂ ਵਾਪਸ ਆਉਣ ਉਪਰੰਤ ਇਨ੍ਹਾਂ ਅਧਿਕਾਰੀਆਂ ਨੂੰ ਨਿਯੁਕਤੀਆਂ ਦਿੱਤੀ ਗਈ ਹੈ। ਜਿਨ੍ਹਾਂ ਵਿਚ ਤ੍ਰਿਪਤਾ ਗੋਇਲ ਨੂੰ ਐੱਸ.ਡੀ.ਐੱਮ ਬਲਾਚੌਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਆਦਿੱਤਿਆ ਸ਼ਰਮਾ ਨੂੰ ਐੱਸ.ਡੀ.ਐੱਮ ਡੇਰਾ ਬਾਬਾ ਨਾਨਕ, ਸੁਨੀਲ ਨੂੰ ਐੱਸ.ਡੀ.ਐੱਮ ਰਾਮਪੁਰਾ ਫੂਲ, ਸੋਨਮ ਨੂੰ ਐੱਸ.ਡੀ.ਐੱਮ ਬਰਨਾਲਾ , ਰਾਕੇਸ਼ ਕੁਮਾਰ ਮੀਣਾ ਨੂੰ ਐੱਸ.ਡੀ.ਐੱਮ ਪਠਾਨਕੋਟ ਨਿਯੁਕਤ ਕੀਤਾ ਹੈ।



