Punjab

ਹਰਪ੍ਰੀਤ ਸਿੰਘ ਨੇ ਕਾਰਜਸਾਧਕ ਅਫਸਰ ਵਜੋਂ ਸੰਭਾਲਿਆ ਆਪਣਾ ਕਾਰਜਭਾਗ, ਪ੍ਰਧਾਨ ਮਨੀਸ਼ ਗਰਗ ਨੇ ਕੀਤਾ ਨਿੱਘਾ ਸਵਾਗਤ

ਭਦੌੜ , 24 ਜੁਲਾਈ: ਨਗਰ ਕੌਂਸਲ ਭਦੌੜ ਦੇ ਕਾਰਜ ਸਾਧਕ ਅਫਸਰ ਵਜੋਂ ਹਰਪ੍ਰੀਤ ਸਿੰਘ ਨੇ ਆਪਣਾ ਕਾਰਜਭਾਗ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਈਓ ਅਮਨਦੀਪ ਸਿੰਘ ਦੀ ਭਦੌੜ ਤੋਂ ਬਦਲੀ ਹੋ ਗਈ ਸੀ ਅਤੇ ਹਰਪ੍ਰੀਤ ਸਿੰਘ ਨੇ ਅੇੈਡੀਸ਼ਨਲ ਈਓ ਨਗਰ ਕੌਂਸਲ ਭਦੌੜ ਵਜੋਂ ਆਪਣਾ ਕਾਰਜ ਭਾਗ ਸੰਭਾਲ ਲਿਆ ਹੈ। ਇਸ ਤੋਂ ਇਲਾਵਾ ਉਹ ਨਗਰ ਕੌਂਸਲ ਤਪਾ ਦੇ ’ਚ ਵੀ ਬਤੌਰ ਕਾਰਜ ਸਾਧਕ ਅਫਸਰ ਵਜੋਂ ਆਪਣੀਆਂ ਸੇਵਾਵਾਂ ਦੇਣਗੇ। ਇਸ ਮੌਕੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਉਨ੍ਹਾਂ ਨੂੰ ਗੁਲਦਸਤਾ ਦੇ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵਾਂਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਭਦੌੜ ਨੂੰ ਉਹ ਆਪਣਾ ਪੂਰਨ ਸਹਿਯੋਗ ਦੇਣ ਅਤੇ ਜੇਕਰ ਕਿਸੇ ਨੂੰ ਮੇਰੇ ਤੱਕ ਕੰਮਕਾਰ ਹੈ ਤਾਂ ਉਹ ਬੇਝਿਜਕ ਹੋ ਕੇ ਮੈਨੂੰ ਮਿਲ ਸਕਦੇ ਹਨ। ਨਗਰ ਕੌਂਸਲ ਦੇ ਵਿਹੜੇ ’ਚ ਹਰੇਕ ਨਾਗਰਿਕ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਐਮ.ਈ ਅਸ਼ੋਕ ਕੋਛੜ, ਨਿਖਿਲ ਕੁਮਾਰ ਜੇਈ, ਕਲਰਕ ਅਵਤਾਰ ਸਿੰਘ, ਮਨਜੀਤ ਸਿੰਘ, ਰਿੱਕੀ ਹਰਦੀਪ ਔਲਖ, ਆਦਿ ਹਾਜ਼ਰ ਸਨ।

ਹੁਣ ਹੋ ਜਾਣਗੇ ਭਦੌੜ ਦੇ ਰੁਕੇ ਕੰਮ: ਮਨੀਸ ਗਰਗ

ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ ਗਰਗ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੰਮੇਂ ਸਮੇਂ ਤੋਂ ਭਦੌੜ ਨਗਰ ਕੌਂਸਲ ’ਚ ਕੋਈ ਵੀ ਕਾਰਜ ਸਾਧਕ ਅਫ਼ਸਰ ਪੱਕੇ ਤੌਰ ’ਤੇ ਨਿਯੁਕਤ ਨਹੀਂ ਸੀ। ਕਈ ਕਈ ਦਿਨ ਕਾਰਜ ਸਾਧਕ ਅਫ਼ਸਰ ਦੀ ਕੁਰਸੀ ਖਾਲੀ ਰਹਿਣ ਕਰਕੇ ਭਦੌੜ ਦੇ ਜਿੱਥੇ ਵਿਕਾਸ ਕਾਰਜ ਰੁਕੇ ਹੋਏ ਸਨ, ਉੰਥੇ ਹੀ ਨਗਰ ਕੌਂਸਲ ਦੇ ਰੋਜਾਨਾ ਦੇ ਕੰਮ ਵੀ ਪਛੜ ਕੇ ਹੋ ਰਹੇ ਹਨ। ਨਗਰ ਕੌਂਸਲ ਭਦੌੜ ਨੂੰ ਜਿਲ੍ਹੇ ਦੇ ਹੀ ਕਾਰਜ ਸਾਧਕ ਅਫ਼ਸਰ ਮਿਲਣ ਨਾਲ ਹੁਣ ਜਿੱਥੇ ਰੋਜਾਨਾ ਦੇ ਕੰਮ ਸੌਖੇ ਤਰੀਕੇ ਨਾਲ ਹੋਣਗੇ ਉੱਥੇ ਹੀ ਵਿਕਾਸ ਕਾਰਜਾਂ ਨੂੰ ਕਰਵਾਉਣ ’ਚ ਵੀ ਉਨ੍ਹਾਂ ਦਾ ਅਹਿਮ ਰੋਲ ਰਹੇਗਾ। ਈਓ ਦੀ ਇਸ ਨਿਯੁਕਤੀ ’ਤੇ ਪ੍ਰਧਾਨ ਮਨੀਸ ਗਰਗ, ਸਮੁੱਚੇ ਕੌਂਸਲਰਾਂ ਨੇ ਹੀ ਖੁਸ਼ੀ ਦਾ ਇਤਜਾਹ ਨਹੀਂ ਕੀਤਾ ਸਗੋਂ ਸ਼ਹਿਰ ਵਾਸੀਆਂ ਨੇ ਵੀ ਕੰਮਾਂ ਦੀ ਆਸ ਨੂੰ ਲੈ ਕੇ ਈਓ ਦੀ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕੀਤੀ ਹੈ।

ਇਮਾਨਦਾਰੀ ਤੇ ਤੇਜੀ ਨਾਲ ਹੋਣਗੇ ਕੰਮ: ਈਓ ਹਰਪ੍ਰੀਤ ਸਿੰਘ

ਨਗਰ ਕੌਂਸਲ ਤਪਾ ਤੇ ਭਦੌੜ ’ਚ ਨਵ ਨਿਯੁਕਤ ਈਓ ਹਰਪ੍ਰੀਤ ਸਿੰਘ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਢਾਈ ਦਹਾਕਿਆਂ ਦਾ ਸਮਾਂ ਫ਼ੀਲਡ ’ਚ ਵਿਚਰਦਿਆਂ ਦਾ ਹੋ ਗਿਆ ਹੈ, ਉਹ ਲੰਮਾਂ ਸਮਾਂ ਬਰਨਾਲਾ ਨਗਰ ਕੌਂਸਲ ’ਚ ਬਤੌਰ ਸੁਪਰਡੈਂਟ ਆਪਣੀਆਂ ਸੇਵਾਵਾਂ ਨਿਭਾਅ ਕੇ ਆਏ ਹਨ। ਉਹ ਕਈ ਜਿਲ੍ਹਿਆਂ ਦੀਆਂ ਨਗਰ ਕੌਂਸਲਾਂ ਸਣੇ ਪਿਛਲੇ ਦੋ ਸਾਲ ਤੋਂ ਭਗਤਾ ਭਾਈਕਾ ਵਿਖੇ ਬਤੌਰ ਸੁਪਰਡੈਂਟ ਡਿਊਟੀ ’ਤੇ ਸਨ। ਸਰਕਾਰ ਵਲੋਂ ਉਨ੍ਹਾਂ ਨੂੰ ਪਦਉੱਨਤ ਕਰਕੇ ਕਾਰਜ ਸਾਧਕ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਉਨ੍ਹਾਂ ਨੂੰ ਆਪਣੇ ਹਲਕੇ ਅਧੀਨ ਨਗਰ ਕੌਂਸਲ ਤਪਾ ’ਚ ਬਤੌਰ ਕਾਰਜ ਸਾਧਕ ਅਫ਼ਸਰ ਤੇ ਨਗਰ ਕੌਂਸਲ ਭਦੌੜ ਦਾ ਵਾਧੂ ਚਾਰਜ ਦਿੰਦਿਆਂ ਕਾਰਜ ਸਾਧਕ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਊਨ੍ਹਾਂ ਕਿਹਾ ਕਿ ਉਹ ਆਪਣੇ ਕੰਮ ਨੂੰ ਬਾਖੂਬੀ ਇਮਾਨਦਾਰੀ ਨਾਲ ਨਿਭਾਉਂਦਿਆਂ ਰੁਕੇ ਕੰਮਾਂ ਨੂੰ ਜਲਦੀ ਸ਼ੁਰੂ ਕਰਨ ਤੇ ਮੱਠੀ ਚਾਲ ਹੋ ਰਹੇ ਵਿਕਾਸ ਕਾਰਜਾਂ ਨੂੰ ਤੇਜੀ ਨਾਲ ਕਰਵਾਉਣਗੇ।

Related Articles

Leave a Reply

Your email address will not be published. Required fields are marked *

Back to top button