Punjab

ਮੋਟਰਸਾਈਕਲ ਸਵਾਰ ਬਿਜਲੀ ਮੁਲਾਜ਼ਮ ਨੂੰ ਸਕਾਰਪਿਓ ਨੇ ਮਾਰੀ ਟੱਕਰ, ਮੌਕੇ ’ਤੇ ਮੌਤ

ਝਬਾਲ, 24 ਜੁਲਾਈ: ਝਬਾਲ ਵਿਖੇ ਡਿਊਟੀ ’ਤੇ ਆ ਰਹੇ ਮੋਟਰਸਾਈਕਲ ਸਵਾਰ ਬਿਜਲੀ ਮੁਲਾਜ਼ਮ ਨੂੰ ਤਰਨਤਾਰਨ-ਝਬਾਲ ਮਾਰਗ ’ਤੇ ਤੇਜ਼ ਰਫ਼ਤਾਰ ਸਕਾਰਪਿਓ ਨੇ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿਥੇ ਸਕਾਰਪਿਓ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਉਥੇ ਹੀ ਬਿਜਲੀ ਮੁਲਾਜ਼ਮ ਨੇ ਵੀ ਮੌਕੇ ’ਤੇ ਹੀ ਦਮ ਤੋੜ ਦਿੱਤਾ। ਜਿਸਦੀ ਪਛਾਣ ਕੁਲਜੀਤ ਸਿੰਘ ਵਾਸੀ ਪਿੰਡ ਮੱਲੀਆ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਝਬਾਲ ਦੇ ਬਿਜਲੀ ਘਰ ਵਿਖੇ ਤਾਇਨਾਤ ਕੁਲਜੀਤ ਸਿੰਘ ਵੀਰਵਾਰ ਸਵੇਰੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਝਬਾਲ ਡਿਊਟੀ ਲਈ ਨਿਕਲਿਆ ਸੀ। ਜਦੋਂ ਉਹ ਝਬਾਲ ਦੇ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਸਕਾਰਪਿਓ ਗੱਡੀ ਨੰਬਰ ਪੀਬੀ11 ਸੀਐੱਮ 3013 ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਕੁਲਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਦੇ ਵੀ ਦੋ ਟੁੱਟੇ ਤੇ ਦੋਹਰਾ ਹੋ ਗਿਆ। ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਝਬਾਲ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਲਾਸ਼ ਅਤੇ ਹਦਸਾ ਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਕਲਮਬੰਦ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button