ਲੁੱਟ ਕਰਨ ਆਏ ਬਦਮਾਸ਼ਾਂ ਨੂੰ ਰਾਹਗੀਰਾਂ ਨੇ ਘੇਰਿਆ, ਪਬਲਿਕ ਨੂੰ ਝਕਾਨੀ ਦੇ ਕੇ ਹੋਏ ਫਰਾਰ ਤਿੰਨਾਂ ਦੀ ਹੋਈ ਸ਼ਨਾਖਤ

ਲੁਧਿਆਣਾ, 24 ਜੁਲਾਈ : ਫੋਕਲ ਪੁਆਇੰਟ ਦੇ ਇਲਾਕੇ ਵਿੱਚ ਰਾਹਗੀਰ ਨਾਲ ਲੁੱਟ ਦੀ ਵਾਰਦਾਤ ਕਰਨ ਵਾਲੇ ਤਿੰਨ ਬਦਮਾਸ਼ਾਂ ਨੂੰ ਆਲੇ ਦੁਆਲੇ ਦੇ ਲੋਕਾਂ ਨੇ ਘੇਰ ਕੇ ਕਾਬੂ ਕਰ ਲਿਆ। ਹਾਲਾਂਕਿ ਤਿੰਨੋ ਬਦਮਾਸ਼ ਕੁਝ ਸਮਾਂ ਬਾਅਦ ਮੌਕੇ ‘ਤੇ ਹਾਜ਼ਰ ਪਬਲਿਕ ਨੂੰ ਝਕਾਨੀ ਦੇ ਕੇ ਮੋਟਰਸਾਈਕਲ ਸਮੇਤ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਮੁਹੱਲਾ ਜੀਵਨ ਨਗਰ ਦੇ ਰਹਿਣ ਵਾਲੇ ਅਨਿਲ ਕੁਮਾਰ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਬਦਮਾਸ਼ਾਂ ਦੀ ਸ਼ਨਾਖਤ ਟਿੱਬਾ ਕਲੋਨੀ ਮੁੰਡੀਆਂ ਦੇ ਰਹਿਣ ਵਾਲੇ ਸੁੰਦਰਮ ਸਿੰਘ, ਸੁਖਦੇਵ ਨਗਰ ਵਾਸੀ ਧੀਰਜ ਪਾਂਡੇ ਅਤੇ ਹਰੀ ਓਮ ਦੇ ਰੂਪ ਵਿੱਚ ਕਰ ਲਈ ਹੈ। ਅਨਿਲ ਕੁਮਾਰ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਆਪਣੇ ਕਿਸੇ ਨਿੱਜੀ ਕੰਮ ਨਾਲ ਪੈਦਲ ਹੀ ਫੇਜ ਅੱਠ ਫੋਕਲ ਪੁਆਇੰਟ ਵੱਲ ਜਾ ਰਿਹਾ ਸੀ, ਇਸ ਦੌਰਾਨ ਜਦ ਉਹ ਪਾਣੀ ਵਾਲੀ ਟੈਂਕੀ ਟੀ ਪੁਆਇੰਟ ਕੋਲ ਪੁੱਜਾ ਤਾਂ ਪਿੱਛੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਤਿੰਨ ਬਦਮਾਸ਼ਾਂ ਨੇ ਉਸ ਨੂੰ ਸੜਕ ‘ਤੇ ਹੀ ਘੇਰ ਲਿਆ। ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਦੇ ਜ਼ੋਰ ਤੇ ਉਸ ਨੂੰ ਮਾਰ ਦੇਣ ਦਾ ਡਰ ਵਿਖਾਉਂਦੇ ਹੋਏ ਉਸ ਕੋਲੋਂ ਮੋਬਾਈਲ ਖੋਹਿਆ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੁਆਰਾ ਜਿਹੜੇ ਤਿੰਨ ਰੌਲਾ ਪਾ ਕੇ ਆਸ ਪਾਸ ਦੇ ਲੋਕਾਂ ਤੋਂ ਮਦਦ ਮੰਗੀ ਤਾਂ ਰਾਹਗੀਰਾਂ ਨੇ ਤਿੰਨਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ। ਕੁਝ ਸਮਾਂ ਬਾਅਦ ਤਿੰਨ ਮੁਲਜ਼ਮ ਮੌਕੇ ਤੇ ਹਾਜ਼ਰ ਲੋਕਾਂ ਤੋਂ ਨਜ਼ਰ ਬਚਾ ਕੇ ਮੋਟਰਸਾਈਕਲ ਸਮੇਤ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਉਨ੍ਹੇ ਇਹ ਮਾਮਲਾ ਥਾਣਾ ਫੋਕਲ ਪੁਆਇੰਟ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਤਾਂ ਪੜਤਾਲ ਦੌਰਾਨ ਸਬੂਤਾਂ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਸੁੰਦਰਮ ਸਿੰਘ ਧੀਰਜ ਪਾਂਡੇ ਅਤੇ ਹਰਿ ਓਮ ਦੇ ਰੂਪ ਵਿੱਚ ਹੋਈ। ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇ ਅੰਦਰ ਮਨਜੀਤ ਸਿੰਘ ਮੁਤਾਬਕ ਤਿੰਨੋ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਉਦਮ ਸ਼ੁਰੂ ਕਰ ਦਿੱਤੇ ਗਏ ਹਨ।



