
ਬਰਨਾਲਾ, 23 ਜੁਲਾਈ : ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਪਿੰਡ ਮੂੰਮ ਵਿਖੇ ਅਣਅਧਿਕਾਰਿਤ ਖੇਤੀ ਸਮੱਗਰੀ ਵੇਚਣ ਵਾਲੇ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੌਦ ਸੁਰੱਖਿਆ) ਦੀ ਟੀਮ ਵੱਲੋਂ ਪਿੰਡ ਮੂੰਮ ਜ਼ਿਲਾ ਬਰਨਾਲਾ ਵਿਖੇ ਮਿਲੀ ਗੁਪਤ ਸੂਚਨਾ ਦੇ ਅਧਾਰ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਇਕ ਬਿਲਡਿੰਗ ’ਚ ਅਣਅਧਿਕਾਰਿਤ ਖੇਤੀ ਸਮੱਗਰੀ ਦੀ ਪੜਤਾਲ ਕੀਤੀ ਗਈ। ਉਕਤ ਸਮੱਗਰੀ ਘਰ ਦੇ ਜਿਸ ਕਮਰੇ ਦੇ ਰੂਪ ’ਚ ਰੱਖੀ ਸੀ ਉਸ ਨੂੰ ਜਿੰਦਾ ਲੱਗਿਆ ਹੋਇਆ ਸੀ। ਜੋ ਮਕਾਨ ਪਿੰਡ ਦੇ ਹੀ ਇਕ ਵਿਅਕਤੀ ਜਗਸੀਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮੂੰਮ ਦਾ ਸੀ। ਪਰ ਚਾਬੀਆਂ ਮੈਸ. ਮੂੰਮ ਪੈਸਟੀਸਾਈਡਜ ਦੇ ਪ੍ਰਾਪਰਾਈਟਰ ਪਾਸ ਸਨ ਤੇ ਉਨ੍ਹਾ ਵੱਲੋਂ ਕਬੂਲਿਆ ਗਿਆ ਕਿ ਇਹ ਸਾਰੀ ਸਮੱਗਰੀ ਉਸ ਦੀ ਹੈ। ਇਹ ਕਮਰਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਦੇ ਕਿਸੇ ਵੀ ਰਿਕਾਰਡ ’ਚ ਦਰਜ ਨਹੀਂ ਸੀ। ਦੁਕਾਨਾਂ ਦੇ ਕਿਰਾਏਦਾਰ ਜਿਸ ਨੇ ਇਹ ਖੇਤੀ ਸਮੱਗਰੀ ਅਣਅਧਿਕਾਰਤ ਤੌਰ ’ਤੇ ਸਟੋਰ ਕੀਤੀ ਹੋਈ ਸੀ ਜੋ ਕਿ ਭੋਲੇ ਭਾਲੇ ਕਿਸਾਨਾਂ ਨੂੰ ਵੇਚ ਕੇ ਉਨ੍ਹਾਂ ਨਾਲ ਧੋਖਾਧੜੀ ਤੇ ਠੱਗੀ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਮਿਲੇ ਪੁੱਤਰ ਅਨੁਸਾਰ ਇੰਦਰਜੀਤ ਸਿੰਘ ਪ੍ਰਾਪਰਾਈਟਰ ਮੂੰਮ ਪੈਸਟੀਸਾਇਡ ਵਾਸੀ ਮੂੰਮ ਖ਼ਿਲਾਫ਼ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



