
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 22 ਜੁਲਾਈ : ਚੰਡੀਗੜ੍ਹ ਭਾਜਪਾ ਦੀ ਇੱਕ ਮਹੱਤਵਪੂਰਨ ਮੀਟਿੰਗ ਅੱਜ ਪਾਰਟੀ ਦਫ਼ਤਰ “ਕਮਲਮ” ਸੈਕਟਰ 33 ਵਿੱਚ ਪ੍ਰਦੇਸ਼ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਆਉਣ ਵਾਲੇ 26 ਜੁਲਾਈ ਕਾਰਗਿਲ ਵਿਜੈ ਦਿਵਸ ਦੇ ਮੌਕੇ ’ਤੇ ਚੰਡੀਗੜ੍ਹ ਵਿੱਚ ਰਹਿ ਰਹੇ ਕਾਰਗਿਲ ਯੁੱਧ ਦੇ ਸੈਨਾਨੀਆਂ ਨੂੰ ਭਾਜਪਾ ਵਰਕਰ ਉਨ੍ਹਾਂ ਦੇ ਘਰਾਂ ’ਤੇ ਜਾ ਕੇ ਸਨਮਾਨਿਤ ਕਰਨਗੇ। ਜਿਸ ਵਿੱਚ ਸੀਨੀਅਰ ਆਗੂ, ਪ੍ਰਦੇਸ਼ ਸੱਕਤਰ, ਮੰਡਲ ਪੱਧਰੀ ਵਰਕਰ ਅਤੇ ਯੁਵਾ ਮੋਰਚਾ ਦੇ ਮੈਂਬਰ ਸ਼ਾਮਲ ਹੋਣਗੇ। ਉਦੇਸ਼ ਇਹ ਹੈ ਕਿ ਉਨ੍ਹਾਂ ਬਹਾਦਰ ਜਵਾਨਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਜਾਵੇ ਜਿਨ੍ਹਾਂ ਨੇ ਕਾਰਗਿਲ ਯੁੱਧ ਵਿੱਚ ਸਾਹਸ ਅਤੇ ਬਲੀਦਾਨ ਦੇ ਕੇ ਦੇਸ਼ ਦੀ ਰਾਖੀ ਕੀਤੀ। ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਕਿਹਾ, “ਅਸੀਂ ਅੱਜ ਜੋ ਅਮਨ ਤੇ ਸੁਰੱਖਿਆ ਮਹਿਸੂਸ ਕਰਦੇ ਹਾਂ। ਉਹ ਸਾਰੀ ਦੇਣ ਫੌਜ ਦੇ ਜਵਾਨਾਂ ਦੀ ਹੈ। ਉਨ੍ਹਾਂ ਦੇ ਦਰਵਾਜ਼ੇ ‘ਤੇ ਜਾ ਕੇ ਉਨ੍ਹਾਂ ਨੂੰ ਸਨਮਾਨ ਦੇਣਾ ਅਸੀਂ ਆਪਣੀ ਸੱਚੀ ਕਦਰਦਾਨੀ ਜਤਾਉਣ ਦਾ ਇੱਕ ਤਰੀਕਾ ਸਮਝਦੇ ਹਾਂ। ਉਨ੍ਹਾਂ ਦਾ ਸਥਾਨ ਸਾਡੀਆਂ ਜਿੰਦਗੀਆਂ ਵਿੱਚ ਪਰਮਾਤਮਾ ਦੇ ਬਰਾਬਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਸਦਾ ਤੋਂ ਹੀ ਰਾਸ਼ਟਰਵਾਦ, ਸੈਨਾ ਅਤੇ ਸ਼ਹੀਦਾਂ ਦੇ ਸਨਮਾਨ ਨੂੰ ਆਪਣੀ ਸਭ ਤੋਂ ਵੱਡੀ ਤਰਜੀਹ ਦਿੰਦੀ ਆਈ ਹੈ। ਮੀਟਿੰਗ ਦੌਰਾਨ ਪ੍ਰੋਗਰਾਮ ਦੀ ਵਿਸਥਾਰਤ ਰੂਪਰੇਖਾ ਤਿਆਰ ਕੀਤੀ ਗਈ। ਇਸ ਦੇ ਤਹਿਤ ਚੰਡੀਗੜ੍ਹ ਵਿੱਚ ਰਹਿ ਰਹੇ ਕਾਰਗਿਲ ਯੁੱਧ ਦੇ ਸੂਰਮਿਆਂ ਦੀ ਸੂਚੀ ਤਿਆਰ ਕੀਤੀ ਜਾਵੇਗੀ। 26 ਜੁਲਾਈ ਨੂੰ ਭਾਜਪਾ ਵਰਕਰ ਉਨ੍ਹਾਂ ਦੇ ਘਰਾਂ ’ਤੇ ਜਾ ਕੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ, ਸ਼ਾਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕਰਨਗੇ।



