
ਲੁਧਿਆਣਾ, 22 ਜੁਲਾਈ : ਸਾਉਣ ਮਹੀਨੇ ਦੇ ਦੂਜੇ ਸੋਮਵਾਰ ਨੂੰ ਕਈ ਜ਼ਿਲ੍ਹਿਆਂ ’ਚ ਮੌਨਸੂਨ ਜੰਮ੍ਹ ਕੇ ਵਰ੍ਹਿਆ। ਹੁਸ਼ਿਆਰਪੁਰ ’ਚ ਕੁਝ ਹੀ ਘੰਟਿਆਂ ’ਚ 90.6 ਮਿਲੀਮੀਟਰ ਬਾਰਿਸ਼ ਹੋਈ। ਇਸੇ ਤਰ੍ਹਾਂ ਚੰਡੀਗੜ੍ਹ ’ਚ 40.5, ਲੁਧਿਆਣਾ ’ਚ 10.6, ਪਠਾਨਕੋਟ ’ਚ 55.6, ਐੱਸਬੀਐੱਸ ਨਗਰ ’ਚ 26.8, ਮੋਹਾਲੀ ’ਚ 19.5, ਰੋਪੜ ’ਚ 19, ਫ਼ਤਹਿਗੜ੍ਹ ਸਾਹਿਬ ’ਚ 4.7, ਫ਼ਿਰੋਜ਼ਪੁਰ ’ਚ 6.5, ਪਟਿਆਲਾ ’ਚ 3.6 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਬਾਰਿਸ਼ ਕਾਰਨ ਕਈ ਜ਼ਿਲਿ੍ਹਆਂ ’ਚ ਦਿਨ ਤੇ ਰਾਤ ਦਾ ਤਾਪਮਾਨ ਐਤਵਾਰ ਦੇ ਮੁਕਾਬਲੇ ਛੇ ਤੋਂ ਅੱਠ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ।ਚਾਰ ਜ਼ਿਲ੍ਹਿਆਂ ’ਚ ਪਠਾਨਕੋਟ, ਹੁਸ਼ਿਆਰਪੁਰ, ਮੋਹਾਲੀ ਤੇ ਰੋਪੜ ’ਚ ਦਿਨ ਤੇ ਰਾਤ ਦਾ ਤਾਪਮਾਨ ਕਰੀਬ-ਕਰੀਬ ਬਰਾਬਰ ਰਿਹਾ। ਇੱਥੇ ਦਿਨ ਤੇ ਰਾਤ ਦਾ ਤਾਪਮਾਨ 26 ਤੋਂ 27 ਡਿਗਰੀ ਸੈਲਸੀਅਸ ਵਿਚਕਾਰ ਰਿਹਾ। ਮੌਸਮ ਵਿਭਾਗ ਦੇ ਚੰਡੀਗੜ੍ਹ ਸੈਂਟਰ ਮੁਤਾਬਕ ਮੰਗਲਵਾਰ ਨੂੰ ਸੂਬੇ ’ਚ ਬੁੱਧਵਾਰ ਤੇ ਵੀਰਵਾਰ ਨੂੰ ਵੀ ਕਈ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।



