
ਤਰਨਤਾਰਨ, 21 ਜੁਲਾਈ : ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਆਰਬੀਐੱਸਕੇ ਡਾ.ਵਰਿੰਦਰਪਾਲ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬ੍ਰਹਮਪੁਰਾ ਦੇ ਰਹਿਣ ਵਾਲੇ 8 ਸਾਲਾ ਵੰਸ਼ਦੀਪ ਸਿੰਘ ਦਾ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ‘ਆਰਬੀਐੱਸਕੇ’ ਪ੍ਰੋਗਰਾਮ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਿਲ ਦੀ ਬਿਮਾਰੀ ਦਾ ਸਫਲ ਇਲਾਜ ਬਿਲਕੁਲ ਮੁਫਤ ਕਰਵਾਇਆ ਗਿਆ। ਜਮਾਂਦਰੂ ਦਿਲ ਦੇ ਰੋਗ ਤੋਂ ਪੀੜ੍ਹਤ ਵੰਸ਼ਦੀਪ ਸਿੰਘ ਦੇ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਆਰਬੀਐੱਸਕੇ ਪ੍ਰੋਗਰਾਮ ਤਹਿਤ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ‘ਚ ਪੜਦੇ ਵਿਦਿਆਰਥੀਆਂ ਦਾ ਇਲਾਜ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਬਿਲਕੁਲ ਮੁਫਤ ਕਰਵਾਇਆ ਜਾਂਦਾ ਹੈ ਅਤੇ ਆਰਬੀਐੱਸ ਕੇ ਟੀਮ ਵੱਲੋਂ ਰੋਜ਼ਾਨਾ ਸਰਕਾਰੀ ਸਕੂਲਾਂ ਵਿਖੇ ਦੌਰਾ ਕਰਕੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਜਾਂਦੀ ਹੈ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕੁਝ ਸਮਾਂ ਪਹਿਲਾਂ ਪਿੰਡ ਬ੍ਰਹਮਪੁਰਾ ਦੇ ਸਰਕਾਰੀ ਸਕੂਲ ਵਿਖੇ ਪਹੁੰਚੀ ਆਰਬੀਐੱਸਕੇ ਟੀਮ ਵੱਲੋਂ ਵੰਸ਼ਦੀਪ ਸਿੰਘ ਦੀ ਜਦੋਂ ਸਿਹਤ ਜਾਂਚ ਕੀਤੀ ਗਈ ਤਾਂ ਉਨਾਂ ਉਸ ਨੂੰ ਦਿਲ ਦੀ ਬਿਮਾਰੀ ਹੋਣ ਦਾ ਖਦਸ਼ਾ ਪ੍ਰਗਟਾਇਆ ਜਦੋਂ ਟੀਮ ਨੇ ਜਿਸ ਉਪਰੰਤ ਵੰਸ਼ਦੀਪ ਦਾ ਇਲਾਜ ਡਾਕਟਰਾਂ ਵੱਲੋਂ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਫੋਰਟਿਸ ਹਸਪਤਾਲ ਸਫਲ ਇਲਾਜ ਕੀਤਾ ਗਿਆ। ਨੋਡਲ ਅਫ਼ਸਰ ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਆਰਬੀਐੱਸਕੇ ਪ੍ਰੋਗਰਾਮ ਤਹਿਤ 30 ਇਲਾਜਯੋਗ ਬਿਮਾਰੀਆਂ ਤੋਂ ਪੀੜਤ ਬੱਚਿਆਂ ਦਾ ਇਲਾਜ ਸਿਹਤ ਵਿਭਾਗ ਵੱਲੋਂ ਬਿਲਕੁਲ ਮੁਫਤ ਕਰਵਾਇਆ ਜਾਂਦਾ ਹੈ। ਤੰਦਰੁਸਤ ਹੋਣ ਤੋਂ ਬਾਅਦ ਦਫਤਰ ਸਿਵਲ ਸਰਜਨ ਪਹੁੰਚੇ ਮਨਰਾਜ ਦੇ ਮਾਤਾ ਪਿਤਾ ਨੇ ਕਿਹਾ ਕਿ ਇਲਾਜ ਤੋਂ ਪਹਿਲਾ ਉਸ ਸਾਹ ਚੜ੍ਹਣ ਦੀ ਸਮੱਸਿਆ ਅਤੇ ਛਾਤੀ ‘ਚ ਦਰਦ ਰਹਿੰਦਾ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ। ਇਸ ਮੌਕੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਰਾਘਵ ਗੁਪਤਾ, ਡਾ. ਅਵਲੀਨ ਕੌਰ, ਜ਼ਿਲਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਕੋਰਡੀਨੇਟਰ ਰਜਨੀ ਸ਼ਰਮਾ ਆਦਿ ਮੌਜੂਦ ਰਹੇ।



