International

ਬਲੋਚ ਲਿਬਰੇਸ਼ਨ ਆਰਮੀ ਦੇ ਹਮਲੇ ’ਚ ਪਾਕਿ ਫ਼ੌਜ ਦਾ ਮੇਜਰ ਹਲਾਕ

IID ਵਿਸਫੋਟਕ ਦੀ ਮਦਦ ਨਾਲ ਮੇਜਰ ਦੇ ਵਾਹਨ ਨੂੰ ਬਣਾਇਆ ਨਿਸ਼ਾਨਾ

ਕਵੇਟਾ, 21 ਜੁਲਾਈ : ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਵੱਲੋਂ ਸ਼ਨਿਚਰਵਾਰ ਦੀ ਸ਼ਾਮ ਕਵੇਟਾ ’ਚ ਕੀਤੇ ਗਏ ਇਕ ਜਾਨਲੇਵਾ ਬੰਬ ਧਮਾਕੇ ’ਚ ਪਾਕਿਸਤਾਨੀ ਫ਼ੌਜ ਦਾ ਸੀਨੀਅਰ ਅਧਿਕਾਰੀ ਮਾਰਿਆ ਗਿਆ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਇਕ ਮੈਗਨੈਟਿਕ ਆਈਈਡੀ ਵਿਸਫੋਟਕ ਦੀ ਮਦਦ ਨਾਲ ਜਿੰਨਾ ਰੋਡ ਖੇਤਰ ਕੋਲ ਇਕ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲੇ ’ਚ ਮੇਜਰ ਅਨਵਰ ਕਾਕਰ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਉਹ ਫ਼ੌਜ ਦੇ 12 ਕੋਰ ਦੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਸੈੱਲ ਨਾਲ ਜੁੜਿਆ ਸੀ। ਘਟਨਾ ਤੋਂ ਬਾਅਦ ਸਾਹਮਣੇ ਆਈ ਸੀਸੀਟੀਵੀ ਫੁਟੇਜ ’ਚ ਦੋ ਮੋਟਰਸਾਈਕਲ ਸਵਾਰਾਂ ਨੂੰ ਵਾਹਨ ’ਤੇ ਮੈਗਨੈਟਿਕ ਵਿਸਫੋਟਕ ਯੰਤਰ ਲਗਾਉਂਦੇ ਦੇਖਿਆ ਜਾ ਸਕਦਾ ਹੈ। ਥੋੜ੍ਹੀ ਦੇਰ ਬਾਅਦ ਹੀ ਇਸ ਵਿਚ ਧਮਾਕਾ ਹੋ ਗਿਆ। ਬਲੋਚਿਸਤਾਨ ਪੋਸਟ ਅਨੁਸਾਰ ਮੇਜਰ ਤੋਂ ਇਲਾਵਾ ਕੋਈ ਹੋਰ ਜ਼ਖ਼ਮੀ ਨਹੀਂ ਹੋਇਆ ਹੈ। ਬੀਐੱਲਏ ਨੇ ਕਿਹਾ ਕਿ ਇਹ ਹਮਲਾ ਉਨ੍ਹਾਂ ਦੀ ਅੰਦਰੂਨੀ ਇਕਾਈ ਜਿਰਾਬ ਵੱਲੋਂ ਇਕੱਠੀ ਕੀਤੀ ਗਈ ਖ਼ੁਫੀਆ ਜਾਣਕਾਰੀ ’ਤੇ ਆਧਾਰਿਤ ਸੀ।

ਬਲੋਚ ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ਼ ਸਖ਼ਤੀ ਜਾਰੀ

ਜਬਰਨ ਗ਼ਾਇਬ ਕੀਤੇ ਗਏ ਲੋਕਾਂ ਤੇ ਹਿਰਾਸਤ ’ਚ ਲਏ ਗਏ ਬਲੋਚ ਯਕਜੇਹਤੀ ਕਮੇਟੀ ਦੇ ਨੇਤਾਵਾਂ ਦੇ ਪਰਿਵਾਰਾਂ ਨਾਲ ਜੁੜੇ ਮੈਂਬਰਾਂ ਦਾ ਧਰਨਾ ਲਗਾਤਾਰ ਚੌਥੇ ਦਿਨ ਜਾਰੀ ਰਿਹਾ। ਪਾਕਿਸਤਾਨੀ ਅਧਿਕਾਰੀਆਂ ਨੇ ਪ੍ਰਦਰਸ਼ਨ ਨੂੰ ਦਬਾਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਵਿਰੋਧ ਵਾਲੇ ਸਥਾਨ ਤੱਕ ਪਹੁੰਚਣ ਤੋਂ ਰੋਕਿਆ ਤੇ ਉਥੇ ਜਾਣ ਵਾਲੀਆਂ ਸੜਕਾਂ ਨੂੰ ਸੀਲ ਕਰ ਦਿੱਤਾ। ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਹੀ ਪ੍ਰਦਰਸ਼ਨਕਾਰੀਆਂ ਨੂੰ ਤੰਬੂ ਜਾਂ ਸਹੀ ਕੈਂਪ ਨਹੀਂ ਲਗਾਉਣ ਦਿੱਤੇ ਗਏ। ਹਾਲਾਂਕਿ, ਭਾਰੀ ਮੀਂਹ ਤੇ ਗਰਮੀ ਦੀ ਮਾਰ ਝੱਲਣ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ ਹੋਇਆ ਹੈ।

Related Articles

Leave a Reply

Your email address will not be published. Required fields are marked *

Back to top button