Punjab

ਕਿਸਾਨਾਂ ਲਈ ਖੁਸ਼ਖ਼ਬਰੀ! ਹੁਣ ਟਰੈਕਟਰ ਲਈ ਡਰਾਈਵਰ ਦੀ ਲੋੜ ਨਹੀਂ, PAU ਨੇ AI ਦੀ ਵਰਤੋਂ ਨਾਲ ਤਿਆਰ ਕੀਤਾ ਸਵੈ-ਸੰਚਾਲਤ ਟਰੈਕਟਰ

ਲੁਧਿਆਣਾ, 21 ਜੁਲਾਈ : ਕਿਸਾਨਾਂ ਲਈ ਬਹੁਤ ਹੀ ਖੁਸ਼ੀ ਦੀ ਖਬਰ ਹੈ ਕਿ ਪੀਏਯੂ ਨੇ ਏਆਈ ਦੀ ਵਰਤੋਂ ਨਾਲ ਸਵੈ ਸੰਚਾਲਤ ਟਰੈਕਟਰ ਸਿਸਟਮ ਤਿਆਰ ਕੀਤਾ ਹੈ। ਜਿਸ ਨਾਲ ਹੁਣ ਡਰਾਈਵਰ ਦੀ ਲੋੜ ਨਹੀਂ ਰਹੀ। ਸੋਮਵਾਰ ਨੂੰ ਪੀਏਯੂ ਨੇ ਬਕਾਇਦਾ ਆਪਣੇ ਖੋਜ ਫਾਰਮ ਵਿਖੇ ਇਸ ਦੀ ਡੈਮੋ ਦਿੱਤੀ। ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੌਸਲ ਨੇ ਇਸ ਮੌਕੇ ਕਿਹਾ ਕਿ ਇਸ ਵਿਧੀ ਦੀ ਸ਼ੁਰੂਆਤ ਨਾਲ ਖੇਤੀਬਾੜੀ ਵਿੱਚ ਡਿਜੀਟਲ ਤਬਦੀਲੀ ਵੱਲ ਪੀਏਯੂ ਦੀ ਪਹਿਲ ਕਦਮੀ ਨੂੰ ਵਿਸ਼ੇਸ਼ ਗਤੀ ਪ੍ਰਾਪਤ ਹੋਈ ਹੈ। ਇਸ ਮੌਕੇ ਸਵੈ- ਸੰਚਾਲਿਤ ਟਰੈਕਟਰ ਦੇ ਨਾਲ ਯੂਨੀਵਰਸਿਟੀ ਵੱਲੋਂ ਰਿਮੋਟ ਕੰਟਰੋਲ ਨਾਲ ਚਲਾਏ ਜਾਣ ਵਾਲੇ ਦੋ ਪਹੀਆ ਝੋਨਾ ਟਰਾਂਸ ਪਲਾਂਟਰ ਦੀ ਡੈਮੋ ਵੀ ਦਿੱਤੀ। ਦੱਸਿਆ ਕਿ ਇਸ ਤਕਨੀਕ ਨਾਲ ਖੇਤ ਦੀ ਸਮਰੱਥਾ ਵਿੱਚ 12 ਫੀਸਦੀ ਤੱਕ ਦਾ ਵਾਧਾ ਹੋਵੇਗਾ ਜਦ ਕਿ ਥਕਾਵਟ ਵਿੱਚ 85% ਦੀ ਕਮੀ ਅਤੇ 40 ਫੀਸਦੀ ਲੇਬਰ ਦੀ ਕਮੀ ਦੂਰ ਹੋਵੇਗੀ। ਉਹਨਾਂ ਕਿਹਾ ਕਿ ਇਹ ਨਵੀਆਂ ਕਾਢਾਂ ਖੇਤੀਬਾੜੀ ਦੇ ਨਵੇਂ ਖੇਤੀ ਉਦੇਸ਼ਾਂ ਵੱਲ ਸੰਕੇਤ ਕਰਦੀਆਂ ਹਨ ਜੋ ਸਮਾਰਟ ਸਥਿਰ ਅਤੇ ਜੋ ਕਿ ਸੰਸਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ।

Related Articles

Leave a Reply

Your email address will not be published. Required fields are marked *

Back to top button