Punjab

ਜਗਰਾਓਂ ‘ਚ ਜਾਅਲੀ ਐੱਨਓਸੀ ਜਾਰੀ ਕਰਨ ਵਾਲੇ ਪਟਵਾਰੀ ਸਮੇਤ ਦੋ ਜਣਿਆਂ ’ਤੇ ਪਰਚਾ ਦਰਜ

ਜਗਰਾਓਂ, 21 ਜੁਲਾਈ : ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ’ਤੇ ਪੈਂਦੀ ਐਲੀਸਨ ਵੈਲੀ ਦੀ ਜਗਰਾਓਂ ਦੇ ਬੀਡੀਪੀਓ ਦਫ਼ਤਰ ਦੇ ਪਟਵਾਰੀ ਨੇ ਪਹਿਲਾਂ ਖੁਦ ਹੀ ਜਾਅਲੀ ਐੱਨਓਸੀ ਜਾਰੀ ਕਰ ਦਿੱਤੀ, ਫਿਰ ਲੁਧਿਆਣਾ ਦੇ ਆਰਟੀਆਈ ਐਕਟੀਵਿਸਟ ਨੇ ਐਲੀਸਨ ਵੈਲੀ ਦੇ ਮਾਲਕਾਂ ਨੂੰ ਜਾਅਲੀ ਐਨਓਸੀ ’ਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਜਗਰਾਓਂ ਪੁਲਿਸ ਨੇ ਐਲੀਸਨ ਵੈਲੀ ਦੇ ਮਾਲਕਾਂ ਦੀ ਸ਼ਿਕਾਇਤ ’ਤੇ ਬੀਡੀਪੀਓ ਦਫ਼ਤਰ ਦੇ ਪਟਵਾਰੀ ਤੇ ਆਰਟੀਆਈ ਐਕਟੀਵਿਸਟ ਖ਼ਿਲਾਫ਼ ਧੋਖਾਧੜੀ ਤੇ ਬਲੈਕਮੇÇਲੰਗ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਐਲੀਸਨ ਦੇ ਮਾਲਕਾਂ ਇੰਦਰਜੀਤ ਸਿੰਘ ਵਾਸੀ ਨਿਊ ਸ਼ਿਮਲਾਪੁਰੀ ਲੁਧਿਆਣਾ ਤੇ ਵਿੱਕੀ ਜਿੰਦਲ ਨੇ ਐਸਐਸਪੀ ਲੁਧਿਆਣਾ ਦਿਹਾਤੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਵੱਲੋਂ ਜਗਰਾਓਂ ਦੇ ਕੌਮੀ ਮਾਰਗ ’ਤੇ ਐਲੀਸਨ ਵੈਲੀ ਕਾਲੋਨੀ ਤਿਆਰ ਕੀਤੀ ਜਾ ਰਹੀ ਹੈ। ਇਸ ਲਈ ਵੱਖ-ਵੱਖ ਵਿਭਾਗਾਂ ਤੋਂ ਐਨਓਸੀ ਲੈਣ ਲਈ ਉਨ੍ਹਾਂ ਲੁਧਿਆਣਾ ਦੇ ਗਲਾਡਾ ਦਫ਼ਤਰ ਦੇ ਪਟਵਾਰੀ ਜਗਤਾਰ ਸਿਘ ਨਾਲ ਸੰਪਰਕ ਕੀਤਾ। ਜਗਤਾਰ ਸਿੰਘ ਨੇ ਉਨ੍ਹਾਂ ਵੱਲੋਂ ਜਗਰਾਓਂ ਬੀਡੀਪੀਓ ਦਫ਼ਤਰ ਤੋਂ ਐੱਨਓਸੀ ਜਾਰੀ ਕਰਵਾਉਣ ਲਈ ਪਟਵਾਰੀ ਜਗਤਾਰ ਸਿੰਘ ਨੂੰ ਕਾਗਜ਼ਾਤ ਭੇਜ ਦਿੱਤੇ। ਪਟਵਾਰੀ ਜਗਤਾਰ ਸਿੰਘ ਨੇ ਖੁਦ ਹੀ ਜਾਅਲੀ ਐੱਨਓਸੀ ਤਿਆਰ ਕਰ ਕੇ ਮਨਦੀਪ ਸਿੰਘ ਨੂੰ ਵਟਸਐਪ ਕਰ ਦਿੱਤੀ। ਮਨਦੀਪ ਸਿੰਘ ਵੱਲੋਂ ਭੇਜੀ ਐੱਨਓਸੀ ਸਮੇਤ ਬਾਕੀ ਵਿਭਾਗਾਂ ਦੀ ਐਨਓਸੀ ਤੇ ਹੋਰ ਕਾਗਜ਼ਾਤ ਉਨ੍ਹਾਂ ਵੱਲੋਂ ਗਲਾਡਾ ਦਫ਼ਤਰ ਵਿਚ ਜਮ੍ਹਾਂ ਕਰਵਾ ਦਿੱਤੇ ਗਏ। ਕੁਝ ਸਮੇਂ ਬਾਅਦ ਲੁਧਿਆਣਾ ਦੇ ਆਰਟੀਆਈ ਐਕਟੀਵਿਸਟ ਰਛਪਾਲ ਸਿੰਘ ਗਾਬੜੀਆ ਪੁੱਤਰ ਹਰਭਜਨ ਸਿੰਘ ਵਾਸੀ ਡਾਬਾ ਰੋਡ ਮਿਲਰਗੰਜ ਨੇ ਉਨ੍ਹਾਂ ਨੂੰ ਜਾਅਲੀ ਐਨਓਸੀ ਬਣਾਉਣ ’ਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਐੱਸਐੱਸਪੀ ਨੇ ਇਸ ਮਾਮਲੇ ਦੀ ਜਾਂਚ ਜਗਰਾਓਂ ਦੇ ਡੀਐੱਸਪੀ ਡੀ ਇੰਦਰਜੀਤ ਸਿੰਘ ਬੋਪਾਰਾਏ ਨੂੰ ਸੌਂਪੀ ਸੀ। ਜਿਨ੍ਹਾਂ ਨੇ ਜਾਂਚ ਉਪਰੰਤ ਸਾਰੇ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਅਤੇ ਉਨ੍ਹਾਂ ਦੀ ਜਾਂਚ ਰਿਪੋਰਟ ਉਪਰੰਤ ਜਗਰਾਓਂ ਬੀਡੀਪੀਓ ਦਫ਼ਤਰ ਦੇ ਪਟਵਾਰੀ ਜਗਤਾਰ ਸਿੰਘ ਅਤੇ ਆਰਟੀਆਈ ਐਕਟੀਵਿਸਟ ਰਛਪਾਲ ਸਿੰਘ ਗਾਬੜੀਆ ਖ਼ਿਲਾਫ਼ ਜਗਰਾਓਂ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button