
ਰਈਆ, 16 ਜੁਲਾਈ : 9 ਅਗਸਤ ਨੂੰ ਸਾਲਾਨਾ ਜੋੜ ਮੇਲਾ ‘ਰੱਖੜ ਪੁੰਨਿਆ’ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਭਾਰੀ ਕਾਨਫਰੰਸ ਹੋ ਰਹੀ ਹੈ, ਜਿਸ ਦੀਆਂ ਤਿਆਰੀਆਂ ਸਬੰਧੀ ਅੱਜ ਸਾਬਕਾ ਵਿਧਾਇਕ ਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਵਰਕਰਾਂ ਦੀ ਮੀਟਿੰਗ ਹੋਈ, ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਕੌਆਰਡੀਨੇਟਰ ਨਵਦੀਪ ਸਿੰਘ ਪੰਨੂ ਪ੍ਰਧਾਨ ਨਗਰ ਕੌਂਸਲ ਸ੍ਰੀ ਹਰਿਗੋਬਿੰਦਪੁਰ ਸਾਹਿਬ ਨੇ ਉਚੇਚੇ ਤੌਰ ਤੇ ਪੁੱਜਕੇ ਆਪਣੇ ਸੰਬੋਧਿਨ ਚ ਕਿਹਾ ਕਿ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਹੋਣ ਵਾਲੀ ਕਾਨਫਰੰਸ ਵਿਚ ਸੂਬੇ ਤੋਂ ਇਲਾਵਾ ਕੇਂਦਰੀ ਲੀਡਰਸ਼ਿਪ ਵੀ ਪੁੱਜੇਗੀ ਅਤੇ ‘ਆਪ’ ਸਰਕਾਰ ਦੀਆਂ ਗਲਤ ਨੀਤੀਆਂ ਦਾ ਭਾਂਡਾ ਚੌਰਾਹੇ ਚ ਭੰਨੇਗੀ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੇਗੀ। ਇਸ ਮੌਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਪੰਨੂ ਸਮੇਤ ਪੁੱਜੇ ਆਗੂਆਂ ਦਾ ਧੰਨਵਾਦ ਅਤੇ ਸਨਮਾਨ ਕੀਤਾ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਾਨਫਰੰਸ ਵਿਚ ਪੁੱਜਕੇ ਆਏ ਹੋਏ ਮਹਿਬੂਬ ਨੇਤਾਵਾਂ ਦੇ ਵਿਚਾਰ ਸੁਣਨ। ਇਸ ਮੌਕੇ ਚੇਅਰਮੈਨ ਬਲਕਾਰ ਸਿੰਘ ਬੱਲ ਬਲਸਰਾਏ, ਗੁਰਦੀਪ ਸਿੰਘ ਪ੍ਰਧਾਨ ਬੀਸੀ ਵਿੰਗ ਰਈਆ, ਸਰਪੰਚ ਸਵਿੰਦਰ ਸਿੰਘ ਬੱਲ ਬੁਤਾਲਾ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ, ਚੇਅਰਮੈਨ ਬਲਕਾਰ ਸਿੰਘ ਵਡਾਲਾ, ਜੈਵਿੰਦਰ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ, ਰਾਜਨ ਸਿੱਧੂ, ਠੇਕੇਦਾਰ ਮਲਕੀਅਤ ਸਿੰਘ ਅਤੇ ਕੁਲਵੰਤ ਸਿੰਘ ਸਿੱਧੂ ਬੇਦਾਦਪੁਰ, ਸਰਪੰਚ ਬਲਜਿੰਦਰ ਸਿੰਘ ਵਡਾਲਾ, ਚੈਂਚਲ ਸਿੰਘ ਭੁੱਲਰ, ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਚੇਅਰਮੈਨ ਜਤਿੰਦਰ ਸਿੰਘ ਸੋਨੂੰ, ਚੇਅਰਮੈਨ ਨਰਿੰਦਰ ਸਿੰਘ ਢਿੱਲੋਂ ਦੋਲੋ ਨੰਗਲ, ਮਲੂਕ ਸਿੰਘ ਢਿੱਲੋਂ ਜੱਲੂਵਾਲ, ਅਰਸ਼ ਬੱਲ ਬਲਾਕ ਪ੍ਰਧਾਨ, ਬਲਾਕ ਪ੍ਰਧਾਨ ਦਲੇਰ ਸਿੰਘ ਸਰਲੀ, ਸਟੇਜ ਸੈਕਟਰੀ ਗੁਰਦਿਆਲ ਸਿੰਘ ਕੰਗ, ਮੇਜਰ ਸਿੰਘ ਠੱਠੀਆਂ,ਸਾਹਬੀ ਕੋਟ ਮਹਿਤਾਬ, ਸਾਹਬੀ ਟਪਿਆਲਾ, ਚੇਅਰਮੈਨ ਨਿਰਵੈਰ ਸਿੰਘ ਸਾਹਬੀ,ਸਰਪੰਚ ਦਲਬੀਰ ਸਿੰਘ ਸਠਿਆਲਾ, ਸਰਪੰਚ ਹਰਜਿੰਦਰ ਸਿੰਘ ਜਸਪਾਲ ਆੜ੍ਹਤੀ, ਸਰਪੰਚ ਹੈਪੀ ਟੌਂਗ, ਸਰਪੰਚ ਇੰਦਰਜੀਤ ਸਿੰਘ ਸੇਰੋਂ, ਜਸਪਾਲ ਸਿੰਘ ਛਾਪਿਆਂਵਾਲੀ, ਗੁਰਿੰਦਰਬੀਰ ਸਿੰਘ ਗੋਲਡੀ ਮੈਡੀਕਲ ਸਟੋਰ, ਸਰਪੰਚ ਬਲਕਾਰ ਸਿੰਘ ਸਿੰਘਪੁਰਾ, ਬਾਜ ਸਿੰਘ ਭਲਾਈਪੁਰ, ਸਰਪੰਚ ਬਲਦੇਵ ਸਿੰਘ ਏਕਲਗੱਡਾ, ਸਰਪੰਚ ਮਨਜੀਤ ਸਿੰਘ ਸ਼ਾਹ ਭੋਰਛੀ, ਸਰਬਜੀਤ ਸਿੰਘ ਹਸਨਪੁਰ, ਸਰਪੰਚ ਸੁਖਦੇਵ ਸਿੰਘ ਝਲਾੜੀ, ਰਤਨ ਸਿੰਘ ਮੈਂਬਰ, ਹਰਜਿੰਦਰ ਸਿੰਘ ਜਿੰਦਾ, ਜਗਦੀਪ ਸਿੰਘ ਮਾਨ,ਕੇਲਵੰਤ ਸਿੰਘ ਗਿੱਲ, ਅਮਰੂੀਕ ਸਿੰਘ ਜਲਾਲਾਂਬਾਦ, ਸੋਨੀ ਵੈਰੋਵਾਲ, ਰਣਜੀਤ ਸਿੰਘ ਰਾਣਾ ਧੂਲਕਾ, ਜਗਤਾਰ ਸਿੰਘ ਰਈਆ, ਜਸਵਿੰਦਰ ਸਿੰਘ ਭੁੱਲਰ, ਦਿਲਬਾਗ ਸਿੰਘ ਬਾਊ, ਲਖਬੀਰ ਸਿੰਘ ਭਿੰਡਰ, ਰਾਜਮਹਿੰਦਰ ਸਿੰਘ ਭੈਣੀ ਰਾਮ ਦਿਆਲ, ਡਾ: ਰਾਜ ਕੁਮਾਰ ਖਿਲਚੀਆਂ, ਸਰਪੰਚ ਗੁਰਮੁੱਖ ਸਿੰਘ ਸੁਧਾਰ ਅਤੇ ਹੋਰ ਵਰਕਰ ਮੌਜੂਦ ਸਨ।



