Punjab

ਤੇਜ਼ ਰਫ਼ਤਾਰ ਕਾਰ ਨੇ ਟ੍ਰੈਕਟਰ-ਟਰਾਲੀ ਨੂੰ ਮਾਰੀ ਟੱਕਰ, ਤਿੰਨ ਦੀ ਮੌਤ

ਅੰਮ੍ਰਿਤਸਰ, 14 ਜੁਲਾਈ : ਰਿੰਡਾ ਥਾਣੇ ਅਧੀਨ ਆਉਂਦੇ ਅਟਾਰੀ ਨੇੜੇ ਜੀਟੀ ਰੋਡ ’ਤੇ ਐਤਵਾਰ ਸ਼ਾਮੀਂ ਇਕ ਤੇਜ਼ ਰਫਤਾਰ ਕਾਰ ਨੇ ਅੱਗੇ ਜਾ ਰਹੀ ਟ੍ਰੈਕਟਰ-ਟਰਾਲੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਕਾਰ ਸਵਾਰ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਟ੍ਰੈਕਟਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮ੍ਰਿਤਕਾਂ ਦੀ ਪਛਾਣ ਖਾਸਾ ਸਥਿਤ ਐੱਸਪੀ ਫਿਲਿੰਗ ਸਟੇਸ਼ਨ ਦੇ ਮਾਲਕ ਬਿਕਰਮ ਸਿੰਘ, ਮੈਨੇਜਰ ਮਨੀਸ਼ ਕੁਮਾਰ ਤੇ ਇਕ ਹੋਰ ਸਟਾਫ ਮੈਂਬਰ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਕਾਰ ’ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਟ੍ਰੈਕਟਰ-ਟਰਾਲੀ ਅਤੇ ਨੁਕਸਾਨੀ ਗਈ ਕਾਰ ਨੂੰ ਕਬਜ਼ੇ ’ਚ ਲੈ ਲਿਆ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਿਕਰਮ ਸਿੰਘ ਪੈਟਰੋਲ ਪੰਪ ਖਾਸਾ ਤੋਂ ਅਟਾਰੀ ਵੱਲ ਕਾਰ ’ਚ ਆਪਣੇ ਘਰ ਜਾ ਰਹੇ ਸਨ। ਅਟਾਰੀ ਜੀਟੀ ਰੋਡ ’ਤੇ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਬ੍ਰੇਕ ਨਹੀਂ ਲੱਗੀ ਤੇ ਕਾਰ ਅੱਗੇ ਜਾ ਰਹੀ ਟ੍ਰੈਕਟਰ-ਟਰਾਲੀ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਟ੍ਰੈਕਟਰ ਸੜਕ ਦੇ ਵਿਚਕਾਰ ਹੀ ਉਲਟ ਗਿਆ ਤੇ ਟਰਾਲੀ ਵੀ ਵੱਖਰੀ ਹੋ ਕੇ ਦੂਜੇ ਪਾਸੇ ਘੁੰਮ ਗਈ। ਕਾਰ ਵੀ ਸੜਕ ’ਤੇ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਜਾ ਕੇ ਰੁਕ ਗਈ।

Related Articles

Leave a Reply

Your email address will not be published. Required fields are marked *

Back to top button