National

ਕੀ ਫਿਊਲ ਸਵਿੱਚ ਬੰਦ ਹੋਣ ਕਾਰਨ ਹੋਇਆ ਸੀ Air India ਜਹਾਜ਼ ਹਾਦਸਾ? ਜਾਂਚ ‘ਚ ਹੋ ਸਕਦੇ ਹਨ ਹੈਰਾਨ ਕਰਨ ਵਾਲੇ ਖੁਲਾਸੇ

ਨਵੀਂ ਦਿੱਲੀ, 11 ਜੁਲਾਈ12 ਜੂਨ ਨੂੰ ਏਅਰ ਇੰਡੀਆ ਦਾ AI-171 ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ 242 ਲੋਕਾਂ ਵਿੱਚੋਂ 241 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਜਾਂਚ ਜਾਰੀ ਹੈ ਤੇ ਇੱਕ ਸ਼ੁਰੂਆਤੀ ਰਿਪੋਰਟ ਜਲਦੀ ਹੀ ਸਾਹਮਣੇ ਆਉਣ ਦੀ ਉਮੀਦ ਹੈ, ਜਿਸ ਵਿੱਚ ਕੁਝ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਸਕਦੇ ਹਨ। ਰਿਪੋਰਟ ਤੋਂ ਇਹ ਸਪੱਸ਼ਟ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਜਾਂਚ ਵਿੱਚ ਹੋਰ ਸਮਾਂ ਲੱਗ ਸਕਦਾ ਹੈ ਪਰ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਿਆ ਹੈ ਕਿ ਜਹਾਜ਼ ਨੇ ਉਡਾਣ ਭਰਨ ਤੋਂ 30 ਸਕਿੰਟਾਂ ਬਾਅਦ ਉਚਾਈ ਗੁਆ ਦਿੱਤੀ ਤੇ ਮੈਡੀਕਲ ਕਾਲਜ ਹੋਸਟਲ ਵਿੱਚ ਟਕਰਾ ਗਿਆ। ਜਹਾਜ਼ ਵਿੱਚ ਮੌਜੂਦ ਬਾਲਣ ਕਾਰਨ ਇੱਕ ਵੱਡਾ ਧਮਾਕਾ ਹੋਇਆ ਅਤੇ ਅੱਗ ਲੱਗ ਗਈ।

ਕੁਝ ਸਕਿੰਟਾਂ ‘ਚ ਹੀ ਜ਼ਹਾਜ਼ ਹੋਇਆ ਹਾਦਸਾਗ੍ਰਸਤ

ਦੁਰਘਟਨਾ ਤੋਂ ਪਹਿਲਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਆਮ ਤੌਰ ‘ਤੇ ਉਡਾਣ ਭਰਦਾ ਸੀ ਪਰ ਕੁਝ ਸਕਿੰਟਾਂ ਬਾਅਦ ਉਚਾਈ ਗੁਆ ਬੈਠਾ। ਜਹਾਜ਼ ਦੇ ਦੋਵੇਂ ਇੰਜਣ ਅਚਾਨਕ ਕੰਮ ਕਰਨਾ ਬੰਦ ਕਰ ਦਿੰਦੇ ਹਨ, ਜਿਸ ਨੂੰ ਇੱਕ ਦੁਰਲੱਭ ਸਥਿਤੀ ਮੰਨਿਆ ਜਾਂਦਾ ਹੈ। ਏਰੋਸਪੇਸ ਵਿਸ਼ਲੇਸ਼ਕ ਅਤੇ ਸਾਬਕਾ ਲੜਾਕੂ ਪਾਇਲਟ ਬਿਜੋਰਨ ਫਰਮ ਨੇ ਕਿਹਾ ਕਿ ਦੋਵੇਂ ਇੰਜਣ ਇੱਕੋ ਸਮੇਂ ਫੇਲ੍ਹ ਹੋਣਾ ਬਹੁਤ ਘੱਟ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਾਇਰਲ ਵੀਡੀਓ ਵਿੱਚ ਧੂੰਆਂ ਨਹੀਂ ਦਿਖਾਈ ਦੇ ਰਿਹਾ, ਜਿਸ ਕਾਰਨ ਪੰਛੀਆਂ ਦੇ ਟਕਰਾਉਣ ਦੀ ਸੰਭਾਵਨਾ ਵੀ ਘੱਟ ਜਾਪਦੀ ਹੈ।

ਕੀ ਹੋ ਸਕਦੀ ਹੈ ਸਮੱਸਿਆ

Related Articles

Leave a Reply

Your email address will not be published. Required fields are marked *

Back to top button