Punjab

ਪੰਜਾਬ ਦੇ ਪੁੱਤਰ ਸ਼ਮਸ਼ੇਰ ਸਿੰਘ ਨੇ ਅਮਰੀਕਾ ’ਚ ਕੁਸ਼ਤੀ ਮੁਕਾਬਲੇ ’ਚ ਜਿੱਤਿਆ ਸੋਨ ਤਮਗਾ, ਕੈਨੇਡਾ ਨੂੰ ਹਰਾ ਕੇ ਹਾਸਲ ਕੀਤਾ ਪਹਿਲਾ ਸਥਾਨ

ਨਿਹਾਲ ਸਿੰਘ ਵਾਲਾ, 7 ਜੁਲਾਈ : ਅਮਰੀਕਾ ਦੇ ਸ਼ਹਿਰ ਬ੍ਰਹਮਾਨਾ ਵਿਚ ਹੋਈਆਂ ਵਰਲਡ ਪੁਲਿਸ ਗੇਮਾਂ ਵਿਚ ਰੈਸਲਿੰਗ ਵਿਚੋਂ ਪੰਜਾਬ ਦੇ ਪੁੱਤਰ ਭਲਵਾਨ ਸ਼ਮਸ਼ੇਰ ਸਿੰਘ ਸੰਟੀ ਨੰਗਲ ਨੇ ਸੋਨੇ ਦਾ ਤਮਗਾ ਜਿੱਤ ਕੇ ਪੰਜਾਬ ਹੀ ਨਹੀਂ ਭਾਰਤ ਦਾ ਨਾਂ ਦੁਨੀਆ ਦੇ ਨਕਸ਼ੇ ’ਤੇ ਚਮਕਾਇਆ ਹੈ। ਹਰਗੋਬਿੰਦ ਸਿੰਘ ਸੰਧੂ ਇੰਟਰਨੈਸ਼ਨਲ ਰੈਸਲਿੰਗ ਕੋਚ ਅਤੇ ਇੰਦਰਜੀਤ ਸਿੰਘ ਰੈਸਲਿੰਗ ਕੋਚ ਨੇ ਦੱਸਿਆ ਕਿ ਭਲਵਾਨ ਸ਼ਮਸ਼ੇਰ ਸਿੰਘ ਸੰਟੀ ਬੀਐੱਸਐੱਫ ਵਿਚ ਨੌਕਰੀ ਕਰ ਰਿਹਾ ਹੈ ਅਤੇ ਅਮਰੀਕਾ ਵਿਚ ਹੋਈਆਂ ਵਰਲਡ ਪੁਲਿਸ ਗੇਮਾਂ ਲਈ ਰੈਸਲਿੰਗ ਵਿਚ 60 ਕਿੱਲੋ ਭਾਰ ਵਰਗ ਵਿਚ ਭਾਰਤ ਦੀ ਅਗਵਾਈ ਕਰਕੇ ਆਇਆ ਹੈ। ਉਸ ਨੇ ਕੈਨੇਡਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ। ਪਹਿਲਵਾਨ ਸ਼ਮਸ਼ੇਰ ਸਿੰਘ ਸੰਟੀ ਨੰਗਲ ਦੇ ਪਿਤਾ ਜਗਮੋਹਨ ਸਿੰਘ ਜੋ ਕਿ ਆਪਣੇ ਸਮੇਂ ਦੇ ਬਿਹਤਰੀਨ ਭਲਵਾਨ ਅਤੇ ਕਬੱਡੀ ਖਿਡਾਰੀ ਰਹਿ ਚੁੱਕੇ ਹਨ, ਨੇ ਖੁਸ਼ੀ ਜ਼ਾਹਿਰ ਕਰਦਿਆਂ ਸਭ ਤੋਂ ਪਹਿਲਾਂ ਪ੍ਰਮਾਤਮਾ ਅਤੇ ਫਿਰ ਪਿੰਡ ਨੰਗਲ ਦੇ ਲੋਕਾਂ ਅਤੇ ਖਾਸ ਤੌਰ ’ਤੇ ਲੱਭੀ ਨੰਗਲ ਕੈਨੇਡਾ, ਰਘਵੀਰ ਸਿੰਘ ਯੂਐੱਸਏ, ਰਾਜੂ ਸਿੰਘ ਯੂਐੱਸਏ, ਟੋਨਾ ਆਸਟਰੇਲੀਆ, ਕਰਮਪਾਲ ਕੈਨੇਡਾ, ਮੱਮੂ ਨਿਊਜ਼ੀਲੈਂਡ, ਸਿੰਦਾ ਕੈਨੇਡਾ, ਸਰਬਜੀਤ ਕੈਨੇਡਾ, ਅੰਤਰਰਾਸ਼ਟਰੀ ਕੋਚ ਹਰਭਜਨ ਭਜੀ ਨੰਗਲ, ਸੱਤੀ ਨੰਗਲ, ਹਰਦੀਪ ਧੰਮੀ ਨੰਗਲ ਕੋਚ ਪਰਮਜੀਤ ਪੱਪੀ, ਧੰਨਾ ਪੰਜਾਬ ਪੁਲਿਸ ਅਤੇ ਹੋਰ ਸਮੂਹ ਐੱਨਆਰਆਈਜ਼ ਅਤੇ ਨਗਰ ਨਿਵਾਸੀ, ਨੰਗਲ ਬਲਵੀਰ ਵੀਰਾ ਪ੍ਰਧਾਨ, ਬਹਾਦਰ ਖਹਿਰਾ ਗੁਰਦੇਵ ਨੰਗਲ ਦਾ ਧੰਨਵਾਦ ਕੀਤਾ। ਇਕ ਵੱਖਰੇ ਬਿਆਨ ਵਿਚ ਸੰਤ ਬਾਬਾ ਨਰੈਣ ਸਿੰਘ ਜੀ ਯਾਦਗਾਰੀ ਸੰਸਥਾ ਦੇ ਪ੍ਰਧਾਨ ਹਰਦੇਵ ਸਿੰਘ ਫੋਰਮੈਨ, ਐੱਨਆਰਆਈ ਸਭਾ ਕੈਨੇਡਾ ਦੇ ਆਗੁ ਡਾ. ਗੁਰਚਰਨ ਸਿੰਘ ਗੋਗੀ, ਪ੍ਰਧਾਨ ਜਗਜੀਤ ਸਿੰਘ ਭੰਗੂ, ਸਤਨਾਮ ਸਿੰਘ ਸੱਤ, ਪਰਮਪਾਲ ਸਿੰਘ ਮੱਲੇਆਣਾ ਨੇ ਸ਼ਮਸ਼ੇਰ ਸਿੰਘ ਸੰਟੀ ਨੂੰ ਇਸ ਮਾਣਮੱਤੀ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਆ।

Related Articles

Leave a Reply

Your email address will not be published. Required fields are marked *

Back to top button