Punjab

ਪੰਜਾਬ ਯੂਨੀਵਰਸਿਟੀ ‘ਚ ਕੰਮ ਕਰਦੇ ਕਰਮਚਾਰੀ ਦੀ ਬੇਟੀ ਨੇ ਲਿਆ ਫਾਹਾ, ਸੁਸਾਈਡ ਨੋਟ ‘ਚ ਲਿਖਿਆ ਇਹ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 5 ਜੁਲਾਈ : ਪੰਜਾਬ ਯੂਨੀਵਰਸਿਟੀ ਵਿੱਚ ਸੁਪਰਿੰਟੇਡੈਂਟ ਦੇ ਪਦ ‘ਤੇ ਤਾਇਨਾਤ ਇੱਕ ਕਰਮਚਾਰੀ ਦੀ 26 ਸਾਲਾ ਧੀ ਅਮਨਦੀਪ ਕੌਰ ਨੇ ਸ਼ੁੱਕਰਵਾਰ ਨੂੰ ਆਪਣੇ ਘਰ ਵਿੱਚ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਅਮਨਦੀਪ ਪੇਸ਼ੇ ਨਾਲ ਇੱਕ ਫੈਸ਼ਨ ਡਿਜ਼ਾਈਨਰ ਸੀ ਅਤੇ ਦੋ ਦਿਨ ਬਾਅਦ ਉਸਦੀ ਸਗਾਈ ਹੋਣੀ ਸੀ। ਪਰ ਖੁਸ਼ੀ ਦੇ ਮਾਹੌਲ ਤੋਂ ਪਹਿਲਾਂ ਹੀ ਪਰਿਵਾਰ ਵਿੱਚ ਗਮ ਅਤੇ ਮਾਤਮ ਛਾ ਗਿਆ। ਪੁਲਿਸ ਮੁਤਾਬਕ, ਅਮਨਦੀਪ ਨੇ ਰਾਤ ਵੇਲੇ ਆਪਣੇ ਕਮਰੇ ਵਿੱਚ ਫਾਹਾ ਲਗਾ ਲਿਆ। ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਨੇ ਕਮਰੇ ਦਾ ਦਰਵਾਜ਼ਾ ਖੜ੍ਹਕਾਇਆ ਤਾਂ ਅੰਦਰੋਂ ਕੋਈ ਜਵਾਬ ਨਾ ਮਿਲਿਆ। ਦਰਵਾਜ਼ਾ ਖੋਲ੍ਹਣ ‘ਤੇ ਉਸਦੀ ਲਾਸ਼ ਛੱਤ ਨਾਲ ਲਟਕਦੀ ਹੋਈ ਮਿਲੀ। ਇਹ ਦ੍ਰਿਸ਼ ਵੇਖ ਕੇ ਪਰਿਵਾਰਕ ਮੈਂਬਰ ਸਦਮੇ ‘ਚ ਆ ਗਏ। ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਸੁਸਾਇਡ ਨੋਟ ‘ਚ ਲਿਖਿਆ – “ਆਈ ਐਮ ਸਾਰੀ”

ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਇਡ ਨੋਟ ਵੀ ਮਿਲਿਆ, ਜਿਸ ਵਿੱਚ ਅਮਨਦੀਪ ਨੇ ਲਿਖਿਆ:”ਆਈ ਐਮ ਸਾਰੀ, ਮੈਂ ਜੋ ਕਰ ਰਹੀ ਹਾਂ, ਆਪਣੀ ਮਰਜ਼ੀ ਨਾਲ ਕਰ ਰਹੀ ਹਾਂ। ਕਿਰਪਾ ਕਰਕੇ ਕਿਸੇ ਨੂੰ ਇਸ ਲਈ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਮੈਂ ਹਾਲਾਤਾਂ ਨੂੰ ਸੰਭਾਲ ਨਹੀਂ ਸਕੀ।”

ਪੁਲਿਸ ਕਰ ਰਹੀ ਜਾਂਚ ਪੜਤਾਲ

ਹੁਣ ਪੁਲਿਸ ਇਸ ਨੋਟ ਦੀ ਲਿਖਾਈ ਦੀ ਜਾਂਚ ਕਰ ਰਹੀ ਹੈ। ਅਮਨਦੀਪ ਨੇ ਇੱਕ ਨਿੱਜੀ ਸੰਸਥਾ ਤੋਂ ਐਮਐੱਸਸੀ ਫੈਸ਼ਨ ਡਿਜ਼ਾਈਨਿੰਗ ਪੂਰੀ ਕੀਤੀ ਸੀ ਅਤੇ ਹਾਲ ਹੀ ਵਿੱਚ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਲੱਗੀ ਸੀ। ਮੰਗਣੀ ਦੀਆਂ ਤਿਆਰੀਆਂ ਚਲ ਰਹੀਆਂ ਸਨ, ਪਰ ਅਚਾਨਕ ਘਟਨਾ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦੇ ਮੈਂਬਰ ਵੀ ਇਸ ਅਣਸੁਖਾਵੀਂ ਘਟਨਾ ਤੋਂ ਹੈਰਾਨ ਹਨ ਕਿਉਂਕਿ ਅਮਨਦੀਪ ਨੇ ਕਦੇ ਵੀ ਆਪਣੇ ਮਨੋਵਿਗਿਆਨਿਕ ਦਬਾਅ ਜਾਂ ਤਣਾਅ ਬਾਰੇ ਪਰਿਵਾਰ ‘ਚ ਜ਼ਿਕਰ ਨਹੀਂ ਕੀਤਾ ਸੀ।

Related Articles

Leave a Reply

Your email address will not be published. Required fields are marked *

Back to top button