Punjab

ਈਜ਼ੀ ਰਜਿਸਟਰੀ ਟ੍ਰਾਇਲ ਦਾ ਪਹਿਲਾ ਦਿਨ : ਤਿੰਨ ਮਿੰਟਾਂ ’ਚ ਦਸਤਾਵੇਜ਼ ਅਪਲੋਡ, ਸੱਤ ਮਿੰਟਾਂ ’ਚ ਰਜਿਸਟ੍ਰੇਸ਼ਨ

ਜਲੰਧਰ, 3 ਜੁਲਾਈ 2025 : ਮੋਹਾਲੀ ਤੋਂ ਬਾਅਦ, ਬੁੱਧਵਾਰ ਨੂੰ ਸ਼ਹਿਰ ’ਚ ਈਜ਼ੀ ਰਜਿਸਟਰੀ ਦਾ ਟ੍ਰਾਇਲ ਸ਼ੁਰੂ ਹੋਇਆ। ਪਹਿਲੇ ਦਿਨ ਈਜ਼ੀ ਰਜਿਸਟਰੀ ਪ੍ਰਕਿਰਿਆ ਤਹਿਤ ਦਸਤਾਵੇਜ਼ ਰਜਿਸਟਰ ਕਰਨ ਆਈ ਪਹਿਲੀ ਬਿਨੈਕਾਰ ਰਾਜ ਰਾਣੀ ਦਾ ਦਸਤਾਵੇਜ਼ ਸਿਰਫ਼ ਤਿੰਨ ਮਿੰਟਾਂ ’ਚ ਆਨਲਾਈਨ ਪੋਰਟਲ ’ਤੇ ਅਪਲੋਡ ਕਰ ਦਿੱਤਾ ਗਿਆ। ਮੌਕੇ ’ਤੇ ਇਸ ਦੀ ਜਾਂਚ ਕਰਨ ਤੋਂ ਬਾਅਦ, ਸਬ ਰਜਿਸਟਰਾਰ ਜਗਤਾਰ ਸਿੰਘ ਵੱਲੋਂ ਸਿਰਫ਼ ਚਾਰ ਮਿੰਟਾਂ ’ਚ ਦਸਤਾਵੇਜ਼ ਦੀ ਤਸਦੀਕ ਕੀਤੀ ਗਈ ਤੇ ਰਜਿਸਟਰ ਕੀਤਾ ਗਿਆ। ਕੁੱਲ ਮਿਲਾ ਕੇ, ਪਹਿਲਾ ਦਸਤਾਵੇਜ਼ ਸਿਰਫ਼ ਸੱਤ ਮਿੰਟਾਂ ’ਚ ਰਜਿਸਟਰ ਕੀਤਾ ਗਿਆ। ਉਪਰੋਕਤ ਦਸਤਾਵੇਜ਼ ਰਜਿਸਟਰ ਕਰਵਾਉਣ ਆਈ ਔਰਤ ਰਾਜ ਰਾਣੀ ਨੂੰ ਆਈਏਐੱਸ ਮੁਕਿਲਨ ਆਰ, ਏਡੀਸੀ ਮਨਿੰਦਰ ਕੌਰ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਭੋਗਲ, ਸੰਯੁਕਤ ਸਬ ਰਜਿਸਟਰਾਰ ਗੁਰਮਨ ਗੋਲਡੀ, ਜਗਤਾਰ ਸਿੰਘ, ਦਮਨਬੀਰ ਸਿੰਘ ਤੇ ਰਵਨੀਤ ਕੌਰ ਦੇ ਨਾਲ-ਨਾਲ ਸਬ ਡਿਵੀਜ਼ਨਲ ਮੈਜਿਸਟਰੇਟ ਰਣਦੀਪ ਸਿੰਘ ਹੀਰ ਨੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵੀਂ ਪ੍ਰਣਾਲੀ ਬਾਰੇ ਲੋਕਾਂ ਤੋਂ ਫੀਡਬੈਕ ਵੀ ਲਈ, ਜਿਸ ’ਚ ਰਜਿਸਟਰੀ ਨਾਲ ਸਬੰਧਤ ਕੰਮ ਕਰਵਾਉਣ ਆਏ ਜ਼ਿਆਦਾਤਰ ਲੋਕਾਂ ਨੇ ਸਰਕਾਰ ਦੇ ਇਸ ਯਤਨ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦਸਤਾਵੇਜ਼ਾਂ ਸਬੰਧੀ ਪੈਦਾ ਹੋ ਰਹੇ ਸ਼ੰਕਿਆਂ ਨੂੰ ਦੂਰ ਕਰਨ ਦਾ ਸੁਝਾਅ ਵੀ ਦਿੱਤਾ।  ਸਬ-ਰਜਿਸਟਰਾਰ ਦਫ਼ਤਰ ’ਚ ਐਂਟਰੀ ਟੋਕਨ ਅਨੁਸਾਰ ਹੋਵੇਗੀ, ਸਕ੍ਰੀਨ ’ਤੇ ਐਪੁਆਇੰਟਮੈਂਟ ਦਿਖਾਈ ਜਾਵੇਗੀ। ਈਜ਼ੀ ਰਜਿਸਟਰੀ ਪ੍ਰਣਾਲੀ ਦੇ ਨਾਲ-ਨਾਲ, ਤਹਿਸੀਲ ਅਹਾਤੇ ਦੇ ਵੇਟਿੰਗ ਹਾਲ ਤੇ ਸਬ-ਰਜਿਸਟਰਾਰ ਦੇ ਵੇਟਿੰਗ ਰੂਮ ਦਾ ਲੁਕ ਵੀ ਬਦਲ ਗਿਆ ਹੈ। ਰੋਜ਼ਾਨਾ ਐਪੁਆਇੰਟਮੈਂਟ ਦੀ ਲਿਸਟ ਹੁਣ ਸਬ-ਰਜਿਸਟਰਾਰ ਦਫ਼ਤਰ ਦੇ ਬਾਹਰ ਵੇਟਿੰਗ ਹਾਲ ’ਚ ਲਗਾਈ ਗਈ ਐੱਲਈਡੀ ਸਕ੍ਰੀਨ ’ਤੇ ਡਿਸਪਲੇ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਸਬ-ਰਜਿਸਟਰਾਰ ਦਫ਼ਤਰ ’ਚ ਭੀੜ ਤੋਂ ਬਚਣ ਲਈ, ਲੋਕਾਂ ਨੂੰ ਟੋਕਨ ਅਨੁਸਾਰ ਐਂਟਰੀ ਕਰਨ ਦੀ ਇਜਾਜ਼ਤ ਹੋਵੇਗੀ।

Related Articles

Leave a Reply

Your email address will not be published. Required fields are marked *

Back to top button