Punjab

ਹੌਬੀ ਧਾਲੀਵਾਲ ਨੇ ਦਿਲਜੀਤ ਦੁਸਾਂਝ ਦਾ ਕੀਤਾ ਸਮਰਥਨ, ਕਿਹਾ- ਦੁਸਾਂਝ ਨੂੰ ਨਿਸ਼ਾਨਾ ਬਣਾਉਣ ਦੀ ਰਾਜਨੀਤੀ ਬੰਦ ਹੋਵੇ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 29 ਜੂਨ : ਪੰਜਾਬ ਭਾਜਪਾ ਅਦਾਕਾਰ ਦਿਲਜੀਤ ਦੁਸਾਂਝ ਦੇ ਹੱਕ ਵਿਚ ਆ ਗਈ ਹੈ। ਪੰਜਾਬ ਭਾਜਪਾ ਸਭਿਆਚਾਰਕ ਸੈੱਲ ਦੇ ਕਨਵੀਨਰ ਹੌਬੀ ਧਾਲੀਵਾਲ ਨੇ ਦੁਸਾਂਝ ਦੀ ਫ਼ਿਲਮ ਸਰਦਾਰ ਜੀ-3 ’ਤੇ ਪਾਬੰਦੀ ਮੰਗ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਾਜਪਾ ਵੱਲੋਂ ਦੌਸਾਂਝ ਨੂੰ ਪੂਰਾ ਸਮੱਰਥਨ ਹੈ। ਉਨ੍ਹਾਂ ਕਿਹਾ ਕਿ ਦਿਲਜੀਤ ਨੂੰ ਨਿਸ਼ਾਨਾ ਬਣਾਉਣ ਦੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ। ਧਾਲੀਵਾਲ ਨੇ ਕਿਹਾ ਕਿ ਦਿਲਜੀਤ ਸਿਰਫ਼ ਅਦਾਕਾਰ ਨਹੀਂ, ਸਗੋਂ ਭਾਰਤ ਅਤੇ ਪੰਜਾਬੀ ਸਭਿਆਚਾਰ ਦਾ ਗੌਰਵਮਈ ਗਲੋਬਲ ਚਿਹਰਾ ਹੈ। ਉਸ ਦੇ ਖਿਲਾਫ਼ ਗ਼ਲਤ ਇਲਜ਼ਾਮ ਲਗਾ ਕੇ ਉਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਫ਼ਿਲਮ ਦੀ ਗੱਲ ਚੱਲ ਰਹੀ ਹੈ, ਉਸ ਦੀ ਸ਼ੂਟਿੰਗ ਪਹਿਲਗਾਮ ਹਮਲੇ ਤੋਂ ਕਾਫ਼ੀ ਪਹਿਲਾਂ ਹੋ ਚੁੱਕੀ ਸੀ, ਜਦੋਂ ਦੋਹਾਂ ਦੇਸ਼ਾਂ ਵਿਚ ਸਾਂਝੇ ਸੱਭਿਆਚਾਰਕ ਪ੍ਰੋਗਰਾਮ ਹੋ ਰਹੇ ਸਨ। ਇਹ ਸ਼ੂਟਿੰਗ ਕਾਨੂੰਨੀ ਤਰੀਕੇ ਨਾਲ ਹੋਈ ਸੀ ਅਤੇ ਇਸ ਵਿਚ ਹੋਰ ਕਲਾਕਾਰ ਵੀ ਸ਼ਾਮਲ ਹਨ। ਧਾਲੀਵਾਲ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕ ਦਿਲਜੀਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੀ ਨਾਗਰਿਕਤਾ ਰੱਦ ਕਰਨ ਅਤੇ ਫ਼ਿਲਮਾਂ ’ਤੇ ਪਾਬੰਦੀ ਦੀ ਮੰਗ ਕਰ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਗਲਤ, ਅਣਉਚਿਤ ਅਤੇ ਗੈਰ ਸੰਵਿਧਾਨਕ ਹਨ।

Related Articles

Leave a Reply

Your email address will not be published. Required fields are marked *

Back to top button