Punjab

Canada ਵਿਚ ਇੱਕ ਹੋਰ ਪੰਜਾਬੀ ਦੀ ਹੋਈ ਮੌਤ

ਬਰਨਾਲਾ, 29 ਜੂਨ 2025 : ਬਰਨਾਲਾ ਦੇ ਪਿੰਡ ਭੈਣੀ ਜੱਸਾ ਦੇ 24 ਸਾਲਾ ਅਰਸ਼ਦੀਪ ਸਿੰਘ ਦੀ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਅਚਾਨਕ ਮੌਤ ਹੋ ਗਈ। ਅਰਸ਼ਦੀਪ ਲਗਭਗ ਡੇਢ ਸਾਲ ਪਹਿਲਾਂ ਸਟਡੀ ਵੀਜ਼ਾ ‘ਤੇ ਕਨੇਡਾ ਗਿਆ ਸੀ। ਮੌਤ ਦੇ ਕਾਰਣਾਂ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਹੋਈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪਰਿਵਾਰ ਨੇ ਕੀਤੀ ਸਰਕਾਰਾਂ ਕੋਲ ਮਦਦ ਦੀ ਅਪੀਲ
ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੰਜਾਬ, ਭਾਰਤ ਅਤੇ ਕਨੇਡਾ ਸਰਕਾਰਾਂ ਕੋਲ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਪੰਜਾਬ ਲਿਆਉਣ ਵਿੱਚ ਮਦਦ ਕੀਤੀ ਜਾਵੇ, ਤਾਂ ਜੋ ਉਹ ਉਸ ਦਾ ਅੰਤਿਮ ਸੰਸਕਾਰ ਆਪਣੇ ਹੱਥੀਂ ਕਰ ਸਕਣ।

ਮ੍ਰਿਤਕ ਦੇ ਪਿਤਾ ਫੌਜ ਤੋਂ ਰਿਟਾਇਰਡ ਹਨ ਅਤੇ ਹੁਣ ਪਟਵਾਰੀ ਵਜੋਂ ਕੰਮ ਕਰ ਰਹੇ ਹਨ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਆਰਥਿਕ ਹਾਲਤ ਵੀ ਠੀਕ ਸੀ ਅਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਸੀ। ਪਰ ਇਹ ਦੁਖਦਾਈ ਘਟਨਾ ਅਚਾਨਕ ਵਾਪਰ ਗਈ।

ਸੁਖਦੇਵ ਸਿੰਘ (ਮ੍ਰਿਤਕ ਦਾ ਚਚੇਰਾ ਭਰਾ): “ਅਸੀਂ ਸਰਕਾਰਾਂ ਕੋਲ ਮੰਗ ਕਰਦੇ ਹਾਂ ਕਿ ਅਰਸ਼ਦੀਪ ਦਾ ਸ਼ਵ ਜਲਦੀ ਤੋਂ ਜਲਦੀ ਇੱਥੇ ਲਿਆਉਣ ਦੀ ਵਿਵਸਥਾ ਕੀਤੀ ਜਾਵੇ।”

ਚਰਨਜੀਤ ਕੌਰ (ਮ੍ਰਿਤਕ ਦੀ ਦਾਦੀ): “ਸਾਡਾ ਪੁੱਤਰ ਸਾਨੂੰ ਛੱਡ ਗਿਆ, ਅਸੀਂ ਉਸ ਦਾ ਚਿਹਰਾ ਵੇਖਣਾ ਚਾਹੁੰਦੇ ਹਾਂ।”

ਸਤਿੰਦਰਜੀਤ ਕੌਰ (ਮ੍ਰਿਤਕ ਦੀ ਨਾਨੀ): “ਅਸੀਂ ਬਹੁਤ ਦੁਖੀ ਹਾਂ, ਬੇਨਤੀ ਕਰਦੇ ਹਾਂ ਕਿ ਸਾਡਾ ਪੁੱਤਰ ਵਾਪਸ ਆ ਜਾਵੇ।”

ਕਿਰਪਾਲ ਸਿੰਘ ਭੁੱਲਰ (ਮ੍ਰਿਤਕ ਦੇ ਮਾਮਾ): “ਸਰਕਾਰਾਂ ਨੂੰ ਚਾਹੀਦਾ ਹੈ ਕਿ ਪਰਿਵਾਰ ਦੀ ਮਦਦ ਕਰਨ।”

ਪਿੰਡ ਦੇ ਸਰਪੰਚ ਦੀ ਅਪੀਲ
ਪਿੰਡ ਭੈਣੀ ਜੱਸਾ ਦੇ ਸਾਬਕਾ ਸਰਪੰਚ ਗੁਰਮੁਖ ਸਿੰਘ ਨੇ ਕਿਹਾ, “ਇਹ ਸਾਡੇ ਪਿੰਡ ਲਈ ਬਹੁਤ ਵੱਡਾ ਦੁੱਖ ਹੈ। ਪੰਜ ਦਿਨ ਹੋ ਗਏ ਹਨ, ਪਰ ਅਜੇ ਤੱਕ ਦੀ ਮ੍ਰਿਤਕ ਦੇਹ ਕਨੇਡਾ ਵਿੱਚ ਹੀ ਹੈ। ਅਸੀਂ ਸਰਕਾਰਾਂ ਕੋਲ ਮੰਗ ਕਰਦੇ ਹਾਂ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ।

Related Articles

Leave a Reply

Your email address will not be published. Required fields are marked *

Back to top button