Punjab

ਬਰਾਂਡੇ ‘ਚ ਰੁਲ ਰਿਹੈ ਨਹਿਰੀ ਵਿਭਾਗ ਦਾ ਪੁਰਾਣਾ ਰਿਕਾਰਡ; ਅਧਿਕਾਰੀ ਨੇ ਦਿੱਤਾ ਅਜ਼ੀਬੋ-ਗ਼ਰੀਬ ਬਿਆਨ

ਸੁਪਰਡੈਂਟ ਕਹਿੰਦਾ- ਕੋਈ ਪੁਰਾਣਾ ਦਸਤਾਵੇਜ਼ ਲੱਭਣ ਲਈ ਖਿਲਾਰਿਆ ਹੈ ਇਹ ਰਿਕਾਰਡ 

ਗੁਰਦਾਸਪੁਰ, 24 ਜੂਨ 2025- ਗੁਰਦਾਸਪੁਰ ਦੇ ਨਹਿਰੀ ਵਿਭਾਗ ਦਾ ਪੁਰਾਣਾ ਕਾਗ਼ਜ਼ੀ ਰਿਕਾਰਡ ਪਿਛਲੇ ਕਈ ਦਿਨਾਂ ਤੋਂ ਦਫ਼ਤਰ ਦਾ ਬਰਾਂਡੇ ਵਿੱਚ ਰੁਲ ਰਿਹਾ ਹੈ ਜਿਸ ਵਿੱਚ ਕਈ ਕਰਮਚਾਰੀਆਂ ਦੇ ਆਧਾਰ ਕਾਰਡ ਦੀਆਂ ਫ਼ੋਟੋ ਸਟੇਟ ਕਾਪੀਆਂ ਵੀ ਮੌਜੂਦ ਹਨ ਜਿੰਨਾ ਦੀ ਦੁਰਵਰਤੋਂ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਾਫ਼ੀ ਰਿਕਾਰਡ ਸੰਭਾਲਣ ਦੀ ਬਜਾਏ ਦਫ਼ਤਰ ਦੇ ਕਮਰੇ ਦੇ ਬਾਹਰ ਕੁੜੇ ਕਚਰੇ ਵਾਂਗ ਢੇਰ ਲਗਾਈਆਂ ਹੋਈਆ ਹੈ ਜਿਸ ਵਿੱਚ ਦਫ਼ਤਰ ਦੇ ਕਈ ਸੀਕਰੇਟ ਕਾਗ਼ਜ਼ ਵੀ ਹੋ ਸਕਦੇ ਹਨ। ਬਰਸਾਤ ਦੇ ਮੌਸਮ ਵਿੱਚ ਇਹ ਖ਼ਰਾਬ ਵੀ ਹੋ ਸਕਦਾ ਹੈ। ਇਸ ਸਬੰਧੀ ਜਦੋਂ ਦਫ਼ਤਰ ਵਿੱਚ ਮੌਜੂਦ ਸੁਪਰਡੈਂਟ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੁਣ ਕੇ ਤੁਸੀਂ ਹੋਰ ਵੀ ਹੈਰਾਨ ਹੋ ਜਾਵੋਗੇ। ਉਹ ਕਹਿ ਰਹੇ ਹਨ ਕਿ ਕੋਈ ਪੁਰਾਣਾ ਰਿਕਾਰਡ ਲੱਭਣ ਵਾਸਤੇ ਇਸ ਸਾਰਾ ਖਿਲਾਰਾ ਪਾਇਆ ਹੈ ਇਸ ਨੂੰ ਜਲਦ ਹੀ ਸੰਭਾਲ ਲਾਵਾਂਗੇ। ਹੁਣ ਇਹ ਸੋਚਣ ਵਾਲੀ ਗੱਲ ਹੈ ਕੇ ਅਗਰ ਕੋਈ ਪੁਰਾਣਾ ਰਿਕਾਰਡ ਲੱਭਣਾ ਸੀ ਤਾਂ ਇਸ ਨੂੰ ਦਫ਼ਤਰ ਦੇ ਵਰਾਂਡੇ ਵਿੱਚ ਖਿਲਾਰਨ ਦੀ ਕੀ ਜ਼ਰੂਰਤ ਸੀ? ਉਹ ਦਫ਼ਤਰ ਦੇ ਅੰਦਰੋਂ ਵੀ ਲੱਭਿਆ ਜਾ ਸਕਦਾ ਸੀ ਅਗਰ ਇਹ ਖੁੱਲ੍ਹੇ ਵਿੱਚ ਪਏ ਰਿਕਾਰਡ ਦਾ ਕੋਈ ਨੁਕਸਾਨ ਹੋ ਗਿਆ ਜਾਂ ਚੋਰੀ ਹੋ ਗਿਆ ਤਾਂ ਇਸ ਦਾ ਜ਼ੁੰਮੇਵਾਰੀ ਕੌਣ ਹੋਵੇਗਾ?

Related Articles

Leave a Reply

Your email address will not be published. Required fields are marked *

Back to top button