ਨਿਗਮ ਵੱਲੋਂ ਨਾਜਾਇਜ਼ ਕਬਜ਼ਿਆਂ ‘ਚ ਪਿਆ ਸਾਮਾਨ ਜ਼ਬਤ, ਮਾਲ ਰੋਡ ਦੇ ਫੁੱਟਪਾਥ ਤੋਂ ਚੁੱਕਵਾਈਆਂ ਰੇਹੜੀਆਂ; ਦਿੱਤੀ ਚਿਤਾਵਨੀ

ਕਪੂਰਥਲਾ, 21 ਜੂਨ : ਕਪੂਰਥਲਾ ਸ਼ਹਿਰ ਦੇ ਬਾਜ਼ਾਰਾਂ ਵਿਚ ਸਰਕਾਰੀ ਜ਼ਮੀਨ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੇ ਖਿਲਾਫ਼ ਨਿਗਮ ਕਮਿਸ਼ਨਰ ਕਲੇਰ ਦੇ ਹੁਕਮ ’ਤੇ ਮੁਹਿੰਮ ਚਲਾਈ ਜਾਂਦੀ ਹੈ। ਇਸੇ ਦੇ ਚੱਲਦੇ ਮਾਲ ਰੋਡ ਦੇ ਫੁੱਟਪਾਥ ’ਤੇ 10 ਨਿਗਮ ਕਰਮੀਆਂ ਦੀ ਟੀਮ ਨੇ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਦਾ ਸਾਮਾਨ ਜ਼ਬਤ ਕੀਤਾ ਹੈ। ਮੌਕੇ ’ਤੇ ਨਿਗਮ ਟੀਮ ਦੇ ਇੰਚਾਰਜ ਮਨੋਜ ਕੁਮਾਰ ਰੱਤੀ ਨੇ ਦੱਸਿਆ ਕਿ ਮਾਲ ਰੋਡ ’ਤੇ ਬਣੇ ਫੁੱਟਪਾਥ ਲੋਕਾਂ ਦੀ ਸੈਰਗਾਹ ਹੈ ਪਰ ਕੁਝ ਰੇਹੜੀ ਵਾਲਿਆਂ ਵੱਲੋਂ ਕਬਜ਼ਾ ਕਰਨ ਦੇ ਚੱਲਦੇ ਸ਼ਹਿਰ ਵਾਸੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਕਬਜ਼ਿਆਂ ਨੂੰ ਮੁਕਤ ਕਰਵਾਇਆ ਗਿਆ ਹੈ। ਮਨੋਜ ਰੱਤੀ ਨੇ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿਚ ਨਜਾਇਜ਼ ਕਬਜ਼ਾਧਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਾਜਾਇਜ਼ ਕਬਜ਼ੇ ਨਾ ਕਰਨ ਨਹੀਂ ਤਾਂ ਸਮਾਨ ਜ਼ਬਤ ਕਰਨ ਦੇ ਨਾਲ-ਨਾਲ ਜ਼ੁਰਮਾਨਾ ਵੀ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਨਿਗਮ ਦੀ ਐਂਟੀ ਇੰਨਕੋਚਮੈਂਟ ਡਰਾਈਵ ਅੱਗੇ ਵੀ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਵੱਖ-ਵੱਖ ਬਾਜ਼ਾਰਾਂ ਵਿਚ ਮਾਲ ਰੋਡ ’ਤੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵੱਲੋਂ ਨਜਾਇਜ਼ ਕਬਜ਼ਿਆਂ ਦੀ ਭਰਮਾਰ ਹੈ, ਜਿਸ ਦੇ ਚੱਲਦੇ ਆਉਂਣ ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਅਤੇ ਟ੍ਰੈਫਿਕ ਦੀ ਸਮੱਸਿਆ ਹਮੇਸ਼ਾਂ ਬਣੀ ਰਹਿੰਦੀ ਹੈ। ਨਜਾਇਜ਼ ਕਬਜ਼ਿਆਂ ’ਤੇ ਨਿਗਮ ਦੀ ਟੀਮ ਵੱਲੋਂ ਪਹਿਲਾਂ ਵੀ ਕਈ ਵਾਰ ਕਾਰਵਾਈ ਕੀਤੀ ਗਈ ਹੈ। ਇਸੇ ਸਬੰਧ ਵਿਚ ਨਿਗਮ ਕਮਿਸ਼ਨਰ ਅਨੁਪਮ ਕਲੇਰ ਦੇ ਆਦੇਸ਼ ’ਤੇ ਮਾਲ ਰੋਡ ਦੇ ਦੋਨਾਂ ਪਾਸੇ ਬਣੇ ਫੁੱਟਪਾਥ ’ਤੇ ਨਜਾਇਜ਼ ਰੇਹੜੀਆਂ ’ਤੇ ਨਿਗਮ ਦੀ ਐਂਟੀ ਇਨਕ੍ਰੋਚਮੈਂਟ ਡਰਾਈਵ ਦੇ ਚੱਲਦੇ ਉਨ੍ਹਾਂ ਦਾ ਸਮਾਨ ਜ਼ਬਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਾਜਾਇਜ਼ ਕਬਜ਼ੇ ਨਾ ਕਰਨ ਦੀ ਚਿਤਵਾਨੀ ਵੀ ਦਿੱਤੀ ਗਈ। ਟੀਮ ਦੇ ਐਂਟੀ ਇੰਨਕੋਚਮੈਂਟ ਡਰਾਈਵ ਦੇ ਇੰਚਾਰਜ ਮਨੋਜ ਰੱਤੀ ਨੇ ਦੱਸਿਆ ਕਿ ਉਨ੍ਹਾਂ ਦੀ 10 ਮੈਂਬਰਾਂ ਦੀ ਟੀਮ ਨੇ ਫੁੱਟਪਾਥ ’ਤੇ ਖੜ੍ਹੇ ਰੇਹੜੀ ਵਾਲਿਆਂ ਦਾ ਸਮਾਨ ਜ਼ਬਤ ਕੀਤਾ ਹੈ ਅਤੇ ਇਹ ਕਾਰਵਾਈ ਅੱਗੇ ਵੀ ਜ਼ਾਰੀ ਰਹੇਗੀ।



