Punjab

ਜ਼ਮੀਨ ਦੀ ਰੰਜ਼ਿਸ਼ ਨੂੰ ਲੈ ਕੇ ਨੌਜਵਾਨ ਦੇ ਸੱਟਾਂ ਮਾਰੀਆਂ, 7 ਖਿਲਾਫ਼ ਮਾਮਲਾ ਦਰਜ

ਬਾਲ ਕਿਸ਼ਨ

ਫਿਰੋਜ਼ਪੁਰ, 20 ਜੂਨ : ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਮਾਸ਼ੀਏ ਕੇ ਵਿਖੇ ਜ਼ਮੀਨ ਦੀ ਰੰਜ਼ਿਸ਼ ਦੇ ਚੱਲਦਿਆਂ ਇਕ ਨੌਜਵਾਨ ਦੇ ਸੱਟਾਂ ਮਾਰਨ ਦੇ ਦੋਸ਼ ਵਿਚ ਥਾਣਾ ਮੱਲਾਂਵਾਲਾ ਪੁਲਿਸ ਨੇ 7 ਵਿਅਕਤੀਆਂ ਖਿਲਾਫ਼ 118 (1), 115 (2), 191 (3), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਸ਼ਮੀਰ ਕੌਰ ਪਤਨੀ ਸਵ. ਦੂਲਾ ਸਿੰਘ ਵਾਸੀ ਮਾਸ਼ੀਏ ਕੇ ਨੇ ਦੱਸਿਆ ਕਿ ਉਨ੍ਹਾਂ ਦਾ ਜ਼ਮੀਨ ਦੀ ਵੰਡ ਨੂੰ ਲੈ ਕੇ ਬਲਕਾਰ ਸਿੰਘ ਪੁੱਤਰ ਮੰਗਲ ਸਿੰਘ ਹੋਰਾਂ ਨਾਲ ਤਕਰਾਰ ਚੱਲਦਾ ਹੈ। ਕਸ਼ਮੀਰ ਕੌਰ ਨੇ ਦੱਸਿਆ ਕਿ ਮਿਤੀ 16 ਜੂਨ 2025 ਨੂੰ ਕਰੀਬ 9 ਵਜੇ ਬਲਕਾਰ ਸਿੰਘ ਪੁੱਤਰ ਮੰਗਲ ਸਿੰਘ, ਗੁਰਜੰਟ ਸਿੰਘ ਪੁੱਤਰ ਮੰਗਲ ਸਿੰਘ, ਦੀਦਾਰ ਸਿੰਘ ਪੁੱਤਰ ਗੁਲਾਬ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਬਲਕਾਰ ਸਿੰਘ, ਗੁਰਜੀਤ ਸਿੰਘ ਪੁੱਤਰ ਗੁਰਜੰਟ ਸਿੰਘ, ਜੱਗਾ ਸਿੰਘ ਦੀ ਘਰਵਾਲੀ ਵਾਸੀਅਨ ਮਾਸ਼ੀਏ ਕੇ ਸਾਡੀ ਜ਼ਮੀਨ ਵਾਹੁਣ ਲੱਗੇ ਤੇ ਉਸ ਦੇ ਲੜਕਾ ਆਪਣੀ ਪੈਲੀ ਵਿਚ ਖੜਾ ਸੀ ਤਾਂ ਉਕਤ ਦੋਸ਼ੀਅਨ ਨੇ ਸੱਟਾਂ ਮਾਰੀਆਂ। ਵਜ੍ਹਾ ਰੰਜ਼ਿਸ਼ ਇਹ ਹੈ ਕਿ ਜ਼ੀਮਨ ਦੀ ਤਕਰਾਰਬਾਜ਼ੀ ਹੋਣ ਕਾਰਨ ਉਕਤ ਦੋਸ਼ੀਆਂ ਨੇ ਸੱਟਾਂ ਮਾਰੀਆਂ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button