
ਦੋਦਾ, 18 ਜੂਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਪਿੰਡ ਧੂਲਕੋਟ ਦੀ ਜ਼ਮੀਨੀ ਦਾਖਲ ਸੱਤਵੀਂ ਵਾਰ ਖੇਤ ’ਚ ਰੋਕਿਆ। ਭਾਵੇਂ ਹਾਈਕੋਰਟ ਤੋਂ ਬਾਅਦ ਸੈਸ਼ਨ ਕੋਰਟ ’ਚ ਕੇਸ ਵਿਚਾਰ ਅਧੀਨ ਹੈ ਪਰ ਫਿਰ ਵੀ ਐਫ਼ਸੀਆਰ ਦੇ ਹੁਕਮਾਂ ’ਤੇ ਤਹਿਸੀਲਦਾਰ ਦੋਦਾ ਸਮੇਤ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਕਬਜ਼ਾ ਲੈਣ ਆਉਣਾ ਸੀ ਜਿਸਨੂੰ ਕਿਸਾਨਾਂ ਦੇ ਇੱਕਠ ਕਰਕੇ ਮੌਕੇ ’ਤੇ ਕੋਈ ਵੀ ਅਧਿਕਾਰੀ ਨਹੀਂ ਆਇਆ। ਇਸ ਦੌਰਾਨ ਕਿਸਾਨਾਂ ਨੇ ਪਿੰਡ ਧੂਲਕੋਟ ’ਚ ਰੋਸ ਮੁਜਾਹਰਾ ਵੀ ਕੱਢਿਆ। ਪ੍ਰਸ਼ਾਸਨ ਵੱਲੋਂ ਭਲਕੇ ਫਿਰ ਪ੍ਰੀਵਾਰ ਨੂੰ ਫ਼ੋਨ ਕਰਕੇ ਕਬਜ਼ਾ ਦਖ਼ਲ ਕਰਨ ਦਾ ਕਿਹਾ। ਆਗੂਆਂ ਨੇ ਕਿਹਾ ਕਿ ਅਜਿਹੀਆਂ ਕਰਜ਼ੇ ਬਦਲੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ। ਪਿੰਡ ਧੂਲਕੋਟ ਇੱਕਠੇ ਹੋਏ ਕਿਸਾਨਾਂ ਮਜ਼ਦੂਰਾਂ ਤੇ ਸਭਨਾਂ ਲੋਕਾਂ ਨੂੰ ਕਰਜ਼ੇ ਬਦਲੇ ਆੜ੍ਹਤੀ ਭੂ ਮਾਫ਼ੀਆ ਗਠਜੋੜ ਤੋਂ ਜ਼ਮੀਨਾਂ ਬਚਾਉਣ ਦੀ ਅਪੀਲ ਵੀ ਕੀਤੀ ਅਤੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਸੀਨੀਅਰ ਮੀਤ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਸਹਾਇਕ ਸਕੱਤਰ ਗਿੱਦੜਬਾਹਾ, ਬਲਾਕ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਦੱਸਿਆ ਕਿ ਪੀੜਤ ਪਰਿਵਾਰ ਕਿਸਾਨ ਆਗੂ ਹਰਪਾਲ ਸਿੰਘ ਚੀਮਾ ਧੂਲਕੋਟ ਦੇ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਦਾ ਸੰਨ 2000 ਤੋਂ ਪਹਿਲਾਂ ਤੋਂ ਪਿਤਾ ਬਲਦੇਵ ਸਾਬਕਾ ਸਰਪੰਚ ਧੂਲਕੋਟ ਨਾਲ ਪਿਓ ਦਾਦੇ ਤੋਂ ਪਹਿਲਾਂ ਦਾ ਆਪਣੇ ਆੜਤੀ ਸੋਹਣ ਲਾਲ ਕਾਉਣੀ ਹਾਲ ਅਬਾਦ ਮੁਕਤਸਰ ਨਾਲ ਫਸਲਾਂ ਵੇਚਣ ਦਾ ਲੈਣ ਦੇਣ ਚੱਲਦਾ ਸੀ ਜਿਸਤੇ ਚੱਲਦਿਆਂ ਸੰਨ 2000 ’ਚ 5 ਏਕੜ ਜ਼ਮੀਨ 12 ਲੱਖ ਰੁਪਏ ਬਣਾ ਕੇ ਬੈਅ ਕਰਵਾ ਲਈ ਅਗਲੇ ਸਾਲ ਰਹਿੰਦੀ ਰਕਮ ’ਤੇ ਫਿਰ ਵਿਆਜ ਪੜ ਵਿਆਜ਼ ਲਾਕੇ 5 ਏਕੜ ਹੋਰ ਜਮੀਨ ਕੁਲ ਦਸ ਏਕੜ ਜਮੀਨ ਆੜ੍ਹਤੀਏ ਨੇ ਬੈਅ ਕਰਵਾ ਲਈ ਸੀ। ਕਰੀਬ 2005 ’ਚ ਪੰਜ ਏਕੜ ਜਮੀਨ ਕਾਉਣੀ ਦੇ ਸਿਆਸੀ ਸ਼ਹਿ ’ਤੇ ਭੂ ਮਾਫੀਆ ਕਿਸਾਨ ਚੰਦ ਸਿੰਘ ਨੇ ਖਰੀਦ ਲਈ। ਜਮੀਨ ਖਰੀਦਣ ਤੋਂ ਪਹਿਲਾਂ ਪੰਚਾਇਤੀ ਤੌਰ ’ਤੇ ਘਰ ਜਾ ਕੇ ਵਰਜਿਤ ਵੀ ਕੀਤਾ ਗਿਆ। ਕਿਸਾਨ ਜਥੇਬੰਦੀਆਂ ਦੇ ਅਸੂਲਾਂ ਤੋਂ ਉਲਟ ਜਾ ਕੇ ਸਸਤੇ ਭਾਅ ਜਮੀਨ ਖਰੀਦ ਲਈ। ਇਸਤੋਂ ਪਰੇਸ਼ਾਨ ਬਲਦੇਵ ਸਿੰਘ ਸਾਬਕਾ ਸਰਪੰਚ ਧੂਲਕੋਟ ਸਲਫਾਸ ਖਾ ਕੇ ਖੁਦਕਸ਼ੀ ਕਰ ਗਿਆ ਭਾਵੇਂ ਫੌਜਦਾਰੀ ਕੇਸ ’ਚੋਂ ਅਦਾਲਤ ਨੇ ਆੜ੍ਹਤੀ ਸਮੇਤ ਹੋਰਨਾਂ ਨੂੰ ਬਰੀ ਕਰ ਦਿੱਤਾ ਪਰ ਜ਼ਮੀਨੀ ਕੇਸ ਚਲਦਾ ਹੋਣ ਦੇ ਬਾਵਜੂਦ ਹਾਈਕੋਰਟ ਦੇ ਹੁਕਮਾਂ ’ਤੇ ਹੁਣ ਸੱਤਵੀਂ ਵਾਰ ਜ਼ਮੀਨੀ ਦਖਲ ਲਿਆਂਦਾ ਸੀ ਜਿਸਨੂੰ ਜਥੇਬੰਦੀ ਕਿਸੇ ਕੀਮਤ ’ਤੇ ਦਖਲ ਨਹੀਂ ਹੋਣ ਦਿੱਤਾ ਜਾਵੇਗਾ। ਲੰਬੇ ਸਮੇਂ ਤੋਂ ਲੜਾਈ ਲੜੀ ਜਾ ਰਹੀ ਹੈ। ਭਵਿੱਖ ’ਚ ਵੀ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਦਾ ਭਾਰੀ ਇਕੱਠ ਕਰਕੇ ਮੌਕੇ ’ਤੇ ਕੋਈ ਅਧਿਕਾਰੀ ਨਹੀਂ ਆਇਆ। ਪਿੰਡ ਧੂਲਕੋਟ ’ਚ ਰੋਸ ਮੁਜ਼ਾਹਰਾ ਕੱਢ ਕੇ ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਤੇ ਸਭਨਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਸਰਕਾਰ ਦੇ ਇਸ਼ਾਰਿਆਂ ’ਤੇ ਕਾਰਪੋਰੇਟ ਘਰਾਣਿਆਂ, ਆੜ੍ਹਤੀ ਭੂ ਮਾਫ਼ੀਆ ਗਠਜੋੜ ਤੋਂ ਜ਼ਮੀਨਾਂ ਬਚਾਉਣ ਦੀ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਲੰਬੀ ਬਲਾਕ ਦੇ ਜਨਰਲ ਸਕੱਤਰ ਮਲਕੀਤ ਸਿੰਘ, ਜਗਸੀਰ ਸਿੰਘ ਗੱਗੜ, ਗੁਰਤੇਜ ਸਿੰਘ ਖੁੱਡੀਆਂ, ਗੁਰਸੇਵਕ ਸਿੰਘ ਲੰਬੀ, ਗਿੱਦੜਬਾਹਾ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ, ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ, ਕਾਲਾ ਸਿੰਘ ਖਾਲਸਾ, ਜਗਰੂਪ ਸਿੰਘ ਧੂਲਕੋਟ, ਸੁਖਰਾਜ ਸਿੰਘ ਰਹੂੜਿਆਂ ਵਾਲੀ, ਜਗਰਾਜ ਸਿੰਘ ਸੁਖ਼ਨਾ, ਬਿੱਕਰ ਸਿੰਘ ਭਲਾਈਆਣਾ, ਜਸਵੀਰ ਸਿੰਘ ਪਪਲਾ, ਮਲਕੀਤ ਸਿੰਘ ਦੋਦਾ, ਮੱਘਰ ਸਿੰਘ, ਬੋਹੜ ਸਿੰਘ, ਜਗਸੀਰ ਸਿੰਘ ਖਾਲਸਾ ਕੋਟਲੀ, ਰਣਜੀਤ ਸਿੰਘ ਖਾਲਸਾ ਬੁੱਟਰ ਬਖੂਹਾ, ਭਾਕਿਯੂ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੀਰ ਸਿੰਘ ਧੂਲਕੋਟ, ਸਾਹਬ ਸਿੰਘ ਗਿੱਦੜਬਾਹਾ ਕਾਫੀ ਰਿਸ਼ਤੇਦਾਰ ਰਾਜ ਸਿੰਘ ਮਹਿਮਾ ਸਰਜਾ ਆਦਿ ਵੱਡੀ ਗਿਣਤੀ ਕਿਸਾਨ ਮਜ਼ਦੂਰ ਸ਼ਾਮਿਲ ਸਨ।



