Punjab

ਨਸ਼ੀਲੇ ਪਦਾਰਥਾਂ ਤੇ ਹਵਾਲਾ ’ਚ ਸ਼ਾਮਲ ਨਾਈਜੀਰੀਅਨ ਸਣੇ ਛੇ ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ, 17 ਜੂਨ : ਸੀਆਈਏ ਸਟਾਫ ਨੇ ਦਿੱਲੀ ਤੋਂ ਡਰੱਗ ਨੈੱਟਵਰਕ ਚਲਾਉਣ ਵਾਲੇ ਇਕ ਨਾਈਜੀਰੀਅਨ ਨਾਗਰਿਕ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 1 ਕਿਲੋ ਹੈਰੋਇਨ, 112 ਗ੍ਰਾਮ ਕੋਕੇਨ, 1 ਪਿਸਤੌਲ, 8.10 ਲੱਖ ਦੀ ਹਵਾਲਾ ਰਕਮ ਬਰਾਮਦ ਕੀਤੀ ਗਈ ਹੈ ਤੇ ਕੰਟੋਨਮੈਂਟ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਵਿਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨਾਈਜੀਰੀਆ ਤੋਂ ਕੋਲਿਨਜ਼ ਵਜੋਂ ਕੀਤੀ ਹੈ, ਜੋ ਇਸ ਸਮੇਂ ਦਿੱਲੀ ਦੇ ਮਹਿਰੌਲੀ ਵਿਚ ਰਹਿ ਰਿਹਾ ਹੈ, ਇਸ਼ਪ੍ਰੀਤ ਸਿੰਘ ਉਰਫ਼ ਹਰਸ਼ ਵਾਸੀ ਬਸੰਤ ਐਵੀਨਿਊ ਅੰਮ੍ਰਿਤਸਰ, ਅਖਿਲੇਸ਼ ਵਾਸੀ ਬਸੰਤ ਐਵੀਨਿਊ, ਥਾਣਾ ਖਲਚੀਆਂ ਅਧੀਨ ਗੁਰਪ੍ਰੀਤ ਸਿੰਘ ਵਾਸੀ ਪਿੰਡ ਧੂਲਕਾ, ਰਵੀ ਕੁਮਾਰ ਉਰਫ਼ ਜੱਗੂ ਵਾਸੀ ਦਾਧੂਪੁਰਾ ਥਾਣਾ ਮਜੀਠਾ, ਸ਼ਾਮ ਸਿੰਘ ਉਰਫ਼ ਰਾਹੁਲ, ਵਾਸੀ ਕੱਥੂਨੰਗਲ ਰੋਡ ਮਜੀਠਾ ਵਜੋਂ ਕੀਤੀ ਹੈ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੰਗਲਵਾਰ ਸ਼ਾਮ ਨੂੰ ਪੁਲਿਸ ਲਾਈਨ ਵਿਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਸੀਆਈਏ ਸਟਾਫ ਦੇ ਇੰਸਪੈਕਟਰ ਅਮੋਲਕਦੀਪ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਇਸ਼ਪ੍ਰੀਤ ਸਿੰਘ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰ ਰਿਹਾ ਹੈ। ਜਦੋਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਸਭ ਤੋਂ ਪਹਿਲਾਂ ਨਾਈਜੀਰੀਅਨ ਨਾਗਰਿਕ ਕੋਲਿਨਜ਼ ਦਾ ਨਾਂ ਆਇਆ। ਪੁਲਿਸ ਨੇ ਤੁਰੰਤ ਛਾਪਾ ਮਾਰ ਕੇ ਦਿੱਲੀ ਦੇ ਮਹਿਰੌਲੀ ਤੋਂ ਕੋਲਿਨਜ਼ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੇ ਅਖਿਲੇਸ਼ ਵਿਜ, ਗੁਰਪ੍ਰੀਤ ਸਿੰਘ, ਰਵੀ ਕੁਮਾਰ ਅਤੇ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਕਿਲੋ ਹੈਰੋਇਨ, 112 ਗ੍ਰਾਮ ਕੋਕੇਨ, ਇਕ ਪਿਸਤੌਲ, 8.10 ਲੱਖ ਰੁਪਏ ਦੀ ਹਵਾਲਾ ਮਨੀ ਬਰਾਮਦ ਕੀਤੀ ਗਈ ਹੈ। ਸੀਪੀ ਨੇ ਦੱਸਿਆ ਕਿ ਨਾਈਜੀਰੀਅਨ ਨਾਗਰਿਕ ਵਿਦੇਸ਼ਾਂ ਤੋਂ ਹੈਰੋਇਨ ਦਰਾਮਦ ਕਰ ਕੇ ਦਿੱਲੀ ਵਿਚ ਰਹਿੰਦਿਆਂ ਇੱਥੇ ਸਥਾਨਕ ਤਸਕਰਾਂ ਨੂੰ ਸਪਲਾਈ ਕਰ ਰਿਹਾ ਸੀ। ਉਕਤ ਨਸ਼ੀਲੇ ਪਦਾਰਥਾਂ ਦੀ ਅਦਾਇਗੀ ਕਰਨ ਲਈ, ਗੁਰਪ੍ਰੀਤ ਸਿੰਘ ਹਵਾਲਾ ਨੈੱਟਵਰਕ ਦੀ ਵਰਤੋਂ ਕਰਕੇ ਦੁਬਈ ਅਤੇ ਪਾਕਿਸਤਾਨੀ ਕਾਰੋਬਾਰੀਆਂ ਦੇ ਸੰਪਰਕ ਵਿਚ ਸੀ।

Related Articles

Leave a Reply

Your email address will not be published. Required fields are marked *

Back to top button