Punjab

ਮਸ਼ਹੂਰ ਕੱਥਕ ਡਾਂਸਰ ਤੇ ਅਦਾਕਾਰ ਰਤਨ ਸ਼ੰਕਰ ਦਾ ਦੇਹਾਂਤ, ਬਲੌਂਗੀ ‘ਚ ਹੋਇਆ ਅੰਤਿਮ ਸੰਸਕਾਰ

ਐੱਸਏਐੱਸ ਨਗਰ, 17 ਜੂਨ :  ਮਸ਼ਹੂਰ ਕੱਥਕ ਡਾਂਸਰ ਪੰਡਿਤ ਰਤਨ ਸ਼ੰਕਰ ਦਾ ਮੰਗਲਵਾਰ ਨੂੰ ਗਰੀਨ ਐਨਕਲੇਵ ਸਥਿਤ ਉਨ੍ਹਾਂ ਦੇ ਘਰ ਵਿਖੇ ਦੇਹਾਂਤ ਹੋ ਗਿਆ। ਉਹ 84 ਸਾਲਾ ਦੇ ਸਨ। 25 ਦਸੰਬਰ 1942 ਨੂੰ ਲਾਹੌਰ ਵਿੱਚ ਜਨਮੇ ਰਤਨ ਸ਼ੰਕਰ 1947 ਵਿੱਚ ਦੇਸ਼ ਦੀ ਵੰਡ ਦੌਰਾਨ ਆਪਣੇ ਪਰਿਵਾਰ ਨਾਲ ਮੁੰਬਈ ਚਲੇ ਗਏ ਸਨ। ਉਹ ਪਿਛਲੇ 15 ਸਾਲਾ ਤੋਂ ਚੰਡੀਗੜ੍ਹ ਵਿੱਚ ਰਹਿ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਬਲੌਂਗੀ ਦੇ ਸ਼ਮਸ਼ਾਨਘਾਟ ’ਤੇ ਕੀਤਾ ਗਿਆ। ਪੰਡਿਤ ਰਤਨ ਸ਼ੰਕਰ ਫਿਲਮ ਇੰਡਸਟਰੀ ਦੇ ਮਸ਼ਹੂਰ ਡਾਂਸ ਡਾਇਰੈਕਟਰ ਸਵਰਗੀ ਪੰਡਿਤ ਗਿਆਨ ਸ਼ੰਕਰ ਦੇ ਪੁੱਤਰ ਸਨ। ਕਲਾ ਦੇ ਖੇਤਰ ਵਿੱਚ, ਪੰਡਿਤ ਰਤਨ ਸ਼ੰਕਰ ਆਪਣੇ ਕੰਮ ਅਤੇ ਹਾਵ-ਭਾਵ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਮੰਤਰਮੁਗਧ ਕਰ ਦਿੰਦੇ ਸਨ। ਉਨ੍ਹਾਂ ਨੇ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਇਕ ਅਦਾਕਾਰ ਵਜੋਂ ਆਪਣੀ ਮੌਜੂਦਗੀ ਦਾ ਅਹਿਸਾਸ ਵੀ ਕਰਵਾਇਆ। ਅਦਾਕਾਰ ਕਿਸ਼ੋਰ ਕੁਮਾਰ ਦੀ ਫਿਲਮ ਨਵੀਂ ਦਿੱਲੀ ਵਿੱਚ ਬਾਲ ਕਲਾਕਾਰ ਵਜੋਂ ਉਨ੍ਹਾਂ ਨੇ ਜਿਸ ਗੀਤ ’ਤੇ ਡਾਂਸ ਕੀਤਾ, ਉਹ ਅਜੇ ਵੀ ਟੀਵੀ ਅਤੇ ਹੋਰ ਮੀਡੀਆ ’ਤੇ ਦਿਖਾਇਆ ਜਾਂਦਾ ਹੈ। ਪੰਡਿਤ ਰਤਨ ਸ਼ੰਕਰ ਨੇ ਜਿਨ੍ਹਾਂ ਫਿਲਮਾਂ ਵਿੱਚ ਬਤੌਰ ਅਦਾਕਾਰ ਕੰਮ ਕੀਤਾ ਸੀ, ਉਨ੍ਹਾਂ ਵਿੱਚ ‘ਰੂਪ ਕਿਸ਼ੋਰੀ ਕੀ ਮੈਂ ਸ਼ਾਦੀ ਕਰਨੇ ਚਲਾ’, ‘ਏਕ ਲੜਕੀ ਏਕ ਦੀਵਾਨਾ’, ‘ਜਹਾਂ ਮੌਤ ਭੀ ਰੋਤੀ ਹੈ’ ਅਤੇ ‘ਪਵਨ ਬਸੰਤੀ’ ਸ਼ਾਮਲ ਹਨ।

Related Articles

Leave a Reply

Your email address will not be published. Required fields are marked *

Back to top button