Punjab

ਬਾਦਲਾਂ ਦੀ ਅਗਵਾਈ ਸਾਨੂੰ ਕਬੂਲ ਨਹੀਂ, ਅਸੀਂ ਭਾਜਪਾ ’ਚ ਹੀ ਰਹਾਂਗੇ: ਪਰਮਪਾਲ ਕੌਰ

ਬਠਿੰਡਾ, 16 ਜੂਨ, 2025: ਬਾਦਲਾਂ ਦੀ ਅਗਵਾਈ ਸਾਨੂੰ ਕਬੂਲ ਨਹੀਂ, ਅਸੀਂ ਤਾਂ ਭਾਜਪਾ ਵਿਚ ਹੀ ਰਹਾਂਗੇ। ਇਹ ਪ੍ਰਗਟਾਵਾ ਬਠਿੰਡਾ ਤੋਂ ਭਾਜਪਾ ਦੀ ਟਿਕਟ ’ਤੇ ਐਮ ਪੀ ਚੋਣ ਲੜਨ ਵਾਲੇ ਪਰਮਪਾਲ ਕੌਰ ਨੇ ਕੀਤਾ ਹੈ। ਪਰਮਪਾਲ ਕੌਰ, ਜੋ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਹਨ, ਨੇ ਬਾਬੂਸ਼ਾਹੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਜਪਾ ਵਿਚ ਹਨ ਤੇ ਭਾਜਪਾ ਵਿਚ ਹੀ ਰਹਿਣਗੇ। ਉਹਨਾਂ ਕਿਹਾ ਕਿ ਬਾਦਲਾਂ ਦੀ ਅਗਵਾਈ ਸਾਨੂੰ ਪ੍ਰਵਾਨ ਨਹੀਂ ਹੈ। ਉਹਨਾਂ ਕਿਹਾ ਕਿ ਉਹ ਭਾਜਪਾ ਦੀ ਮਜ਼ਬੂਤੀ ਵਾਸਤੇ ਕੰਮ ਕਰਦੇ ਰਹਿਣਗੇ।

Related Articles

Leave a Reply

Your email address will not be published. Required fields are marked *

Back to top button