
ਬਠਿੰਡਾ, 14 ਜੂਨ : ਪਿਛਲੇ ਕਈ ਦਿਨ੍ਹਾਂ ਤੋਂ ਲਗਾਤਾਰ ਤੇਜ਼ ਗਰਮੀ ਨੇ ਸਭ ਨੂੰ ਹਾਲੋ ਬੇ–ਹਾਲ ਕਰ ਰੱਖਿਆ ਹੈ ਜਿਸ ਦੇ ਚੱਲਦਿਆਂ ਸਥਾਨਕ ਸ਼ਹਿਰ ਦੇ ਵੀਰ ਕਲੋਨੀ ’ਚ ਇੱਕ ਨੌਜਵਾਨ ਤੇਜ਼ ਧੁੱਪ ’ਚ ਬੇਹੋਸ਼ ਹੋ ਕੇ ਸੜਕ ‘ਤੇ ਡਿੱਗ ਪਿਆ।ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਮੋਨੂੰ ਸ਼ਰਮਾ ਤੇ ਗੀਤਾਂਸ਼ ਗੋਇਲ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ ਜਿਨ੍ਹਾਂ ਬੇਹੋਸ਼ ਵਿਅਕਤੀ ਨੂੰ ਤੁਰੰਤ ਇਲਾਜ਼ ਲਈ ਸਿਵਲ ਹਸਪਤਾਲ ਪਹੁੰਚਾਇਆ। ਹਾਲੇ ਤੱਕ ਨੌਜ਼ਵਾਨ ਦੀ ਪਛਾਣ ਨਹੀਂ ਹੋ ਸਕੀ।



