Punjab

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂ ‘ਤੇ ਫ਼ਰਜ਼ੀ ਭਰਤੀ ਅਲਰਟ

ਐੱਸਏਐੱਸ ਨਗਰ, 14 ਜੂਨ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂ ‘ਤੇ ਸੋਸ਼ਲ ਮੀਡੀਆ ‘ਤੇ ਫੈਲ ਰਿਹਾ ਇਕ ਫ਼ਰਜ਼ੀ ਭਰਤੀ ਇਸ਼ਤਿਹਾਰ ਨੌਕਰੀ ਲੱਭਣ ਵਾਲਿਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਪੋਸਟ ਵਿੱਚ ਝੂਠੇ ਦਾਅਵੇ ਕੀਤੇ ਗਏ ਹਨ ਕਿ “ਭਰਤੀ 2025” ਚੱਲ ਰਹੀ ਹੈ, ਜਿਸ ਵਿੱਚ ਪੂਰੇ ਪੰਜਾਬ ਵਿੱਚ 47,600 ਦੀ ਮਹੀਨਾਵਾਰ ਤਨਖ਼ਾਹ ‘ਤੇ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਇਹ ਸਭ ਬਿਨਾਂ ਕਿਸੇ ਲਿਖਤੀ ਪ੍ਰੀਖਿਆ ਦੇ ਅਰਜ਼ੀ ਦੇਣ ਦੀ ਆਖ਼ਰੀ ਮਿਤੀ 24 ਜੂਨ, 2025 ਦੱਸੀ ਗਈ ਹੈ। ਇਸ ਪੋਸਟ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੂਰੀ ਤਰਾਂ ਫ਼ਰਜ਼ੀ ਦਸਦੇ ਹੋਏ ਇਕ ਧੋਖਾਧੜੀ ਵਾਲੀ ਵਾਇਰਲ ਪੋਸਟ ਐਲਾਨਿਆ ਹੈ। ਬੋਰਡ ਨੇ ਸਪੱਸ਼ਟ ਕੀਤਾ ਕਿ ਇਹ ਨੋਟਿਸ ਪੂਰੀ ਤਰ੍ਹਾਂ ਫ਼ਰਜ਼ੀ ਅਤੇ ਗ਼ੈਰ-ਅਧਿਕਾਰਤ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਜਿਹੀ ਕੋਈ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਹੈ ਅਤੇ ਇਹ ਨੋਟਿਸ ਠੱਗ ਕਿਸਮ ਦੇ ਤੱਤਾਂ ਜਾਂ ਸਮੂਹਾਂ ਵੱਲੋਂ ਲੋਕਾਂ ਨੂੰ ਧੋਖਾ ਦੇਣ ਦੇ ਇਰਾਦੇ ਨਾਲ ਫੈਲਾਇਆ ਗਿਆ ਹੈ। ਬੋਰਡ ਨੇ ਇਸ ਧੋਖਾਧੜੀ ਸਬੰਧੀ ਸ਼ਿਕਾਇਤ ਦਰਜ ਕਰਕੇ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਕੇ ਸਾਈਬਰ ਕ੍ਰਾਈਮ ਵਿੰਗ ਨਾਲ ਇਸ ਮਾਮਲੇ ਨੂੰ ਚੁੱਕ ਲਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਅਨੁਸਾਰ ਜੇਕਰ ਕੋਈ ਇਸ ਧੋਖਾਧੜੀ ਵਾਲੇ ਨੋਟਿਸ ਦਾ ਸ਼ਿਕਾਰ ਹੋਇਆ ਹੈ, ਤਾਂ ਉਸ ਨੂੰ ਤੁਰੰਤ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਵਿੰਗ ਨੂੰ ਇਸ ਦੀ ਰਿਪੋਰਟ ਕਰਨੀ ਚਾਹੀਦੀ ਹੈ।

Related Articles

Leave a Reply

Your email address will not be published. Required fields are marked *

Back to top button