
ਮੋਗਾ, 14 ਜੂਨ : ਕਸਬਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਕਿਸ਼ਨਗੜ੍ਹ ਵਿਖੇ ਇਕ ਜ਼ਮੀਨ ਦਾ ਸੌਦਾ ਕਰਕੇ ਇਕ ਵਿਅਕਤੀ ਨਾਲ 1 ਕਰੋੜ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਪੁਲਿਸ ਨੇ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਨਿਹਾਲ ਸਿੰਘ ਵਾਲਾ ਦੇ ਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਕਿਸ਼ਨਗੜ੍ਹ ਵੱਲੋ ਐੱਸਐੱਸਪੀ ਮੋਗਾ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਜਗਸੀਰ ਸਿੰਘ ਵਾਸੀ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ, ਇਸ ਦੇ ਲੜਕੇ ਅਨਮੋਲਪ੍ਰੀਤ ਸਿੰਘ ਅਤੇ ਇਸ ਦੇ ਭੈਣ ਰਣਜੀਤ ਕੌਰ ਨੇ ਆਪਣੇ ਕੁਲ ਜ਼ਮੀਨ 50 ਕਨਾਲਾ 18 ਮਰਲੇ ਰਕਬਾ ਦਿਆਲਪੁਰਾ ਭਾਈਕਾ ਜ਼ਿਲ੍ਹਾ ਬਠਿੰਡਾ ਦਾ ਸੌਦਾ ਸਮੇਤ ਮੋਟਰ ਕੁਨੈਕਸ਼ਨ ਬੋਰ ਕੋਠੜੀ ਆਦਿ ਬਦਲੇ 30 ਲੱਖ 50 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਦਰਖਾਸਤੀ ਧਿਰ ਨਾਲ ਕਰਕੇ ਇਕਰਾਰਾਨਾਮ ਸੌਦਾ ਬੈਅ ਦੀ ਲਿਖਤ 12 ਅਪ੍ਰੈਲ 2024 ਨੂੰ ਮੌਕੇ ’ਤੇ ਗਵਾਹ ਗਗਨਦੀਪ ਸ਼ਰਮਾਂ ਵਾਸੀ ਭਾਈ ਰੂਪਾ ਅਤੇ ਦਰਸ਼ਨ ਸਿੰਘ ਵਾਸੀ ਦਿਆਲਪੁਰਾ ਭਾਈਕਾ ਦੀ ਹਾਜ਼ਰੀ ਵਿਚ ਕਰਕੇ ਕੁੱਲ 1 ਕਰੋੜ 15 ਲੱਖ ਰੁਪਏ ਹਾਸਲ ਕਰਕੇ ਮਿੱਥੀ ਗਈ ਤਾਰੀਖ ਤੇ ਉਨ੍ਹਾਂ ਨੇ ਰਜਿਸਟਰੀ ਨਹੀਂ ਕਰਵਾਈ ਅਤੇ ਉਸ ਨਾਲ ਠੱਗੀ ਮਾਰੀ ਹੈ। ਐੱਸਐੱਸਪੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਡੀਐੱਸਪੀ ਇਨਵੈਸਟੀਗੇਸ਼ਨ ਮੋਗਾ ਨੂੰ ਆਦੇਸ਼ ਦਿੱਤੇ ਤਾਂ ਪੁਲਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਸ਼ਿਕਾਇਤਕਰਤਾ ਵੱਲ ਲਗਾਏ ਦੋਸ਼ ਸਹੀ ਪਾਏ ਜਾਣ ’ਤੇ ਪੁਲਿਸ ਨੇ ਕਥਿਤ ਦੋਸ਼ੀ ਜਗਸੀਰ ਸਿੰਘ, ਅਨਮੋਲਕਪ੍ਰੀਤ ਸਿੰਘ ਵਾਸੀ ਪਿੰਡ ਜਲਾਲ ਅਤੇ ਰਣਜੀਤ ਕੌਰ ਵਾਸੀ ਸਾਂਈਪਲ ਜ਼ਿਲ੍ਹਾ ਸਿਰਸਾ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।



